ਆਸਟ੍ਰੇਲੀਆ : ਜੰਗਲ ਦੀ ਅੱਗ ਬੁਝਾਉਂਦੇ ਹੋਏ ਹੈਲੀਕਾਪਟਰ ਹੋਇਆ ਕਰੈਸ਼

Wednesday, Nov 13, 2019 - 02:03 PM (IST)

ਆਸਟ੍ਰੇਲੀਆ : ਜੰਗਲ ਦੀ ਅੱਗ ਬੁਝਾਉਂਦੇ ਹੋਏ ਹੈਲੀਕਾਪਟਰ ਹੋਇਆ ਕਰੈਸ਼

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ ਇਨੀਂ ਦਿਨੀਂ ਲੱਗਭਗ 150 ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਅੱਗ 'ਤੇ ਹਾਲੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਫਾਇਰ ਵਿਭਾਗ ਦੇ ਕਰਮੀ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਬੁੱਧਵਾਰ ਸਵੇਰੇ ਕੁਈਨਜ਼ਲੈਂਡ ਦੀਆਂ ਸੰਘਣੀ ਝਾੜੀਆਂ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਇਕ ਹੈਲੀਕਾਪਟਰ ਦੀ ਮਦਦ ਲਈ ਗਈ। ਸੰਘਣੀ ਝਾੜੀਆਂ 'ਤੇ ਪਾਣੀ ਦੀ ਬੌਛਾਰ ਕਰਦਿਆਂ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।ਚੰਗੀ ਕਿਸਮਤ ਨਾਲ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ। ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੁਈਨਜ਼ਲੈਂਡ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਨਾਲ ਫਾਇਰ ਵਿਭਾਗ ਦੀ ਅੱਗ ਬੁਝਾਉਣ ਦੀ ਮੁਹਿੰਮ ਵਿਚ ਦੇਰੀ ਹੋਈ। ਅਸਲ ਵਿਚ ਇੱਥੇ ਜੰਗਲਾਂ ਵਿਚ ਸੰਘਣੀਆਂ ਅਤੇ ਕਾਫੀ ਉੱਚੀਆਂ-ਉੱਚੀਆਂ ਪਹਾੜੀਆਂ ਹਨ। ਉੱਧਰ ਵੱਧਦੀ ਅੱਗ ਨੂੰ ਦੇਖਦੇ ਹੋਏ ਆਸਟ੍ਰੇਲੀਆਈ ਅਧਿਕਾਰੀਆਂ ਨੇ ਬ੍ਰਿਸਬੇਨ ਤੋਂ 150 ਕਿਲੋਮੀਟਰ (93.2 ਮੀਲ) ਦੱਖਣ ਵਿਚ ਸਥਿਤ ਸੈਲਾਨੀ ਸਥਲ 'ਤੇ ਇਕੱਠੇ ਹੋਏ ਲੋਕਾਂ ਨੂੰ ਇੱਥੋਂ ਦੂਰ ਜਾਣ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਇੱਥੋਂ ਦੇ ਜੰਗਲਾਂ ਵਿਚ ਲੱਗਭਗ 11 ਮਿਲੀਅਨ ਹੈਕਟੇਅਰ ਜ਼ਮੀਨ ਸੜ ਰਹੀ ਹੈ।


author

Vandana

Content Editor

Related News