ਸਿਡਨੀ ''ਚ ਤੂਫਾਨ ਤੇ ਭਾਰੀ ਮੀਂਹ, ਜਨ-ਜੀਵਨ ਪ੍ਰਭਾਵਿਤ

Wednesday, Nov 28, 2018 - 10:34 AM (IST)

ਸਿਡਨੀ ''ਚ ਤੂਫਾਨ ਤੇ ਭਾਰੀ ਮੀਂਹ, ਜਨ-ਜੀਵਨ ਪ੍ਰਭਾਵਿਤ

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਇਸ ਕਾਰਨ ਜਹਾਜ਼ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਗੱਡੀਆਂ ਸੜਕਾਂ 'ਤੇ ਹੀ ਫਸ ਗਈਆਂ। ਐਮਰਜੈਂਸੀ ਸੇਵਾਵਾਂ ਵੀ ਸਥਿਤੀ ਤੋਂ ਨਜਿੱਠਣ ਵਿਚ ਜੁਟੀਆਂ ਹੋਈਆਂ ਹਨ। ਭਿਆਨਕ ਤੂਫਾਨ ਅਤੇ ਭਾਰੀ ਮੀਂਹ ਕਾਰਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਪ੍ਰਭਾਵਿਤ ਹੋਇਆ। 

PunjabKesari

ਸਥਾਨਕ ਮੌਸਮ ਵਿਭਾਗ ਦੇ ਮੁਤਾਬਕ ਕਈ ਥਾਵਾਂ 'ਤੇ ਕੁਝ ਘੰਟਿਆਂ ਦੇ ਅੰਦਰ ਹੀ 106 ਮਿਲੀਮੀਟਰ ਤੋਂ ਵਧੇਰੇ ਦਾ ਮੀਂਹ ਦਰਜ ਕੀਤਾ ਗਿਆ। ਸ਼ਹਿਰ ਵਿਚ ਪੂਰੇ ਨਵੰਬਰ ਮਹੀਨੇ ਵਿਚ ਔਸਤਨ 84 ਮਿਲੀਮੀਟਰ ਮੀਂਹ ਪੈਂਦਾ ਹੈ।

PunjabKesari

ਤੂਫਾਨ ਕਾਰਨ ਵਾਪਰੇ ਸੜਕ ਹਾਦਸਿਆਂ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਅਤੇ ਰਾਹਤ ਕੰਮ ਦੌਰਾਨ ਰੁੱਖ ਡਿੱਗਣ ਕਾਰਨ ਦੋ ਪੁਲਸ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿਚ ਇਕ ਮਹਿਲਾ ਕਾਂਸਟੇਬਲ ਹੈ ਜਿਸ ਦੇ ਪੈਰ ਦੀ ਹੱਡੀ ਟੁੱਟ ਗਈ।

PunjabKesari

ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ-ਸਵੇਰੇ ਕਰੀਬ 12 ਹੜ੍ਹ ਬਚਾਅ ਮੁਹਿੰਮਾਂ ਚਲਾਈਆਂ। ਸਹਾਇਕ ਪੁਲਸ ਕਮਿਸ਼ਨਰ ਮਾਇਕਲ ਕੌਰਬੀ ਨੇ ਦੱਸਿਆ ਕਿ ਅੱਜ ਅਸੀਂ ਜਿਸ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਉਹ ਬਹੁਤ ਖਰਾਬ ਹੈ। ਮੈਂ ਗੱਡੀ 'ਤੇ ਜਾਣ ਵਾਲਿਆਂ ਅਤੇ ਪੈਦਲ ਚੱਲਣ ਵਾਲੇ ਸਾਰੇ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਅਪੀਲ ਕਰਦਾ ਹਾਂ।


author

Vandana

Content Editor

Related News