ਐਡੀਲੇਡ "ਚ ਗਿਆਨੀ ਸੰਤੋਖ ਸਿੰਘ ਦਾ ਸਨਮਾਨ

04/12/2021 10:25:44 AM

ਐਡੀਲੇਡ (ਕਰਨ ਬਰਾੜ): ਆਸਟ੍ਰੇਲੀਆ ਵਿੱਚ ਦਹਾਕਿਆਂ ਤੋਂ ਵੱਖ ਵੱਖ ਵੰਨਗੀਆਂ ਰਾਹੀਂ ਬਹੁਤ ਸਾਰੇ ਖੇਤਰਾਂ ਵਿੱਚ ਆਪਣਾ ਭਰਪੂਰ ਤੇ ਸਿਰ ਕੱਡਵਾਂ ਯੋਗਦਾਨ ਪਾਉਂਦੀ ਆ ਰਹੀ ਬਹੁਪੱਖੀ ਸ਼ਖ਼ਸੀਅਤ ਦਾ ਨਾਮ ਹੈ ਗਿਆਨੀ ਸੰਤੋਖ ਸਿੰਘ। ਉਹਨਾਂ ਦੁਆਰਾ ਹੋਰਾਂ ਵਿਧੀਆਂ ਤੋਂ ਇਲਾਵਾ ਲੰਮੇ ਸਮੇ ਤੋਂ ਧਾਰਿਮਕ, ਸਾਹਿਤਕ ਅਤੇ ਰਾਜਸੀ ਖੇਤਰਾਂ ਵਿੱਚ ਪਾਇਆ ਯੋਗਦਾਨ ਵਿਸ਼ੇਸ਼ ਜ਼ਿਕਰਯੋਗ ਹੈ। ਦੁਨੀਆ ਦੇ ਹਰੇਕ ਖ਼ਿੱਤੇ ਦੀ ਯਾਤਰਾ ਕਰ ਚੁੱਕੇ ਗਿਆਨੀ ਜੀ ਪਿੱਛਲੇ ਦਿਨੀਂ ਐਡੀਲੇਡ ਪਹੁੰਚੇ ਅਤੇ ਇੱਥੋਂ ਦੇ ਸਾਹਿਤ ਪ੍ਰੇਮੀਆਂ ਵੱਲੋਂ ਉਹਨਾਂ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। 

ਜਿਸ ਵਿੱਚ ਇੱਥੋਂ ਦੇ ਅਦੀਬਾਂ ਅਤੇ ਸ੍ਰੋਤਿਆਂ ਵੱਲੋਂ ਉਹਨਾਂ ਨਾਲ ਪੰਜਾਬੀ ਬੋਲੀ, ਸਾਹਿਤ ਅਤੇ ਧਰਮ ਬਾਰੇ ਬੜੀ ਸੰਜੀਦਗੀ ਨਾਲ ਵਿਚਾਰਾਂ ਕੀਤੀਆਂ ਅਤੇ ਪਰਦੇਸਾਂ ਵਿੱਚ ਆਪਣੀ ਅਗਲੀ ਪੀੜੀ ਵਾਸਤੇ ਪੰਜਾਬੀ ਬੋਲੀ ਨੂੰ ਵੱਧਣ ਫੁੱਲਣ ਅਤੇ ਪਰਫੁੱਲਤ ਕਰਨ ਦੀਆਂ ਕੋਸ਼ਿਸ਼ ਬਾਰੇ ਖੁੱਲ ਕੇ ਵਿਚਾਰਾਂ ਹੋਈਆਂ। ਇਸ ਮੌਕੇ ਗਿਆਨੀ ਜੀ ਨੇ ਆਪਣੀਆਂ ਸਾਹਿਤਕ ਅਤੇ ਸੰਸਾਰਕ ਯਾਤਰਾਵਾਂ ਬਾਰੇ ਹਾਜ਼ਰ ਸਰੋਤਿਆਂ ਨੂੰ ਬੜੇ ਰੌਚਕ ਤੇ ਸਲੀਕੇ ਨਾਲ ਜਵਾਬ ਦਿੱਤੇ ਜਿਸ ਦਾ ਹਾਜ਼ਰੀਨ ਨੇ ਭਰਪੂਰ ਅਨੰਦ ਮਾਣਿਆ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਸਬੇਨ ਵਿਖੇ ਵਿਸਾਖੀ ਮੇਲਾ ਛੱਡ ਗਿਆ ਨਵੀਆਂ ਪੈੜਾਂ, ਸਿਟੀਜ਼ਨਸ਼ਿਪ ਸੈਰੇਮਨੀ ਵੀ ਆਯੋਜਿਤ (ਤਸਵੀਰਾਂ)

ਇਸ ਦੋਰਾਨ ਸਥਾਨਕ ਸਾਹਿਤਕਾਰਾਂ ਦੁਆਰਾ ਆਪਣੀਆਂ ਰਚਨਾਵਾਂ ਪੇਸ਼ ਕਰਦਿਆ ਸ. ਜੁਗਰਾਜ ਸਿੰਘ ਖਹਿਰਾ, ਮਹਿੰਗਾ ਸਿੰਘ ਸੰਘਰ, ਸੁਰਿੰਦਰ ਸਿਦਕ, ਰਿਸ਼ੀ ਗੁਲਾਟੀ, ਕਰਨ ਬਰਾੜ, ਰਮਨਪ੍ਰੀਤ ਸਿੰਘ, ਮਨਦੀਪ ਕੌਰ, ਗੁਰਚਰਨ ਰੁਪਾਣਾ,ਰਮਨਪ੍ਰੀਤ ਕੌਰ, ਪੂਜਾ ਗੁਲਾਟੀ, ਬਲਜੀਤ ਮਲਹਾਂਸ ਅਤੇ ਮੋਹਣ ਸਿੰਘ ਮਲਹਾਂਸ ਨੇ ਸ਼ਬਦਾਂ ਦੀ ਸਾਂਝ ਪਾਈ। ਸਮਾਗਮ ਦੇ ਅੰਤ 'ਚ ਹਾਜ਼ਰੀਨ ਵੱਲੋਂ ਗਿਆਨੀ ਸੰਤੋਖ ਸਿੰਘ ਦਾ ਸਨਮਾਨ ਵੀ ਕੀਤਾ ਗਿਆ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News