ਕੋਰੋਨਾ ਆਫ਼ਤ : NSW ''ਚ 2000 ਜਦਕਿ ਵਿਕਟੋਰੀਆ ''ਚ 40,000 ਲੋਕਾਂ ''ਤੇ ਜੁਰਮਾਨੇ
Tuesday, Jan 19, 2021 - 12:04 PM (IST)
ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਇੱਥੇ ਹੁਣ ਤੱਕ ਕੋਰੋਨਾ ਦੇ 28,730 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 909 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਤੋਂ ਬਚਾਅ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਹਨਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਭਾਰੀ ਜੁਰਮਾਨੇ ਵੀ ਲਗਾਏ ਗਏ ਹਨ। ਨਿਊ ਸਾਊਥ ਵੇਲਜ਼ ਦੇ ਵਸਨੀਕਾਂ ਦੇ ਮੁਕਾਬਲੇ ਵਿਕਟੋਰੀਆ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਸਿਹਤ ਦੇ ਆਦੇਸ਼ਾਂ ਨੂੰ ਤੋੜਨ ਲਈ 20 ਗੁਣਾ ਵੱਧ ਜੁਰਮਾਨਾ ਲਗਾਇਆ ਗਿਆ ਹੈ।
ਐਨ.ਐਸ.ਡਬਲਊ. ਪੁਲਸ ਕਮਿਸ਼ਨਰ ਮਿਕ ਫੁੱਲਰ ਦੇ ਮੁਤਾਬਕ, ਉਸ ਦੀ ਪੁਲਸ ਫੋਰਸ ਨੇ ਵਿਕਟੋਰੀਆ ਪੁਲਸ ਦੇ 40,000 ਉਲੰਘਣਾ ਨੋਟਿਸਾਂ ਦੀ ਤੁਲਨਾ ਵਿਚ ਲਗਭਗ ਇੱਕ ਸਾਲ ਵਿਚ ਸਿਰਫ਼ 2000 ਵਿਅਕਤੀਆਂ ਨੂੰ ਕੋਵਿਡ-19 ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਹੈ। ਉਹਨਾਂ ਮੁਤਾਬਕ,“ਮੈਨੂੰ ਲਗਦਾ ਹੈ ਕਿ ਅਸੀਂ ਕਮਿਊਨਿਟੀ ਪ੍ਰਤੀ ਨਿਰਪੱਖ ਦ੍ਰਿਸ਼ਟੀਕੋਣ ਅਪਣਾਇਆ ਹੈ।” ਉਹਨਾਂ ਨੇ ਇਹ ਵੀ ਦੱਸਿਆ ਕਿ ਐਨ.ਐਸ.ਡਬਲਊ, ਨੇ ਵਿਕਟੋਰੀਅਨ ਪੁਲਸ ਦੀ ਤੁਲਨਾ ਵਿਚ ਸਿਰਫ ਪੰਜ ਪ੍ਰਤੀਸ਼ਤ ਜੁਰਮਾਨੇ ਜਾਰੀ ਕੀਤੇ ਸਨ। ਉਹਨਾਂ ਮੁਤਾਬਕ,"ਅਸੀਂ ਹਰ ਮੌਕੇ 'ਤੇ ਸਖ਼ਤ ਰਵੱਈਆ ਨਹੀਂ ਅਪਣਾ ਰਹੇ ਸਗੋਂ ਅਸੀਂ ਕਮਿਊਨਿਟੀ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ।"
ਪਿਛਲੇ ਸਾਲ, ਵਿਕਟੋਰੀਆ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜ਼ਬਰਦਸਤ ਸੱਟ ਲੱਗੀ, ਜਿਸ ਕਾਰਨ ਸੈਂਕੜੇ ਮੌਤਾਂ ਹੋਈਆਂ ਅਤੇ ਮੈਲਬੌਰਨ ਤੇ ਰਾਜ ਨੂੰ ਇਕ ਹੋਰ ਲੰਬੀ ਤਾਲਾਬੰਦੀ ਵਿਚ ਜਾਣਾ ਪਿਆ। ਐਨ.ਐਸ.ਡਬਲਊ. ਪੁਲਸ ਦੇ ਬੌਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਉੱਤਰੀ ਬੋਂਡੀ ਬੀਚ ਪਾਰਟੀ ਸੰਭਾਵਿਤ ਕੋਵਿਡ-19 ਪਾਬੰਦੀਆਂ ਉਲੰਘਣਾ ਦੇ ਲਈ ਹੁਣ ਦੀ ਜਾਂਚ ਦੇ ਦਾਇਰੇ ਵਿਚ ਹੈ। ਪਾਰਟੀ ਪ੍ਰਬੰਧਕਾਂ ਦੁਆਰਾ ਫੁਟੇਜ ਵਿਚ ਐਤਵਾਰ ਰਾਤ ਨੂੰ ਸੈਂਕੜੇ ਲੋਕ ਨੱਚਦੇ ਅਤੇ ਇਕੱਠੇ ਹੋਏ ਦਿਖਾਈ ਦਿੱਤੇ। ਹਾਲਾਂਕਿ ਜਨਤਕ ਸਿਹਤ ਦੇ ਮੌਜੂਦਾ ਆਦੇਸ਼ਾਂ ਦੇ ਮੁਤਾਬਕ ਸਮੂਹ ਵਿਚ 30 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, 154 ਸਾਂਸਦਾਂ-ਵਿਧਾਇਕਾਂ ਦੀ ਮੈਂਬਰਸ਼ਿਪ ਕੀਤੀ ਮੁਅੱਤਲ
ਫੁੱਲਰ ਨੇ ਕਿਹਾ,“ਪੁਲਸ ਕਾਰਵਾਈ ਕਰੇਗੀ। ਸਾਨੂੰ ਇਸ ਤਰ੍ਹਾਂ ਦੀਆਂ ਉਲੰਘਣਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਜੇਕਰ ਅਸੀਂ ਇਸ ਕਿਸਮ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਕਮਿਊਨਿਟੀ ਵਿਚ ਜ਼ਿੰਮੇਵਾਰੀ ਦੀ ਭਾਵਨਾ ਘਟੇਗੀ, ਲੋਕ ਮਾਸਕ ਨਹੀਂ ਪਹਿਨਣਗੇ, ਉਹ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ।" ਗੌਰਤਲਬ ਹੈ ਕਿ ਇਸ ਹਫਤੇ ਵਿਕਟੋਰੀਆ ਪੁਲਸ ਵੱਲੋਂ ਲਗਾਏ ਗਏ ਜੁਰਮਾਨੇ ਸੁਰਖੀਆਂ ਵਿਚ ਹਨ ਕਿਉਂਕਿ ਕੋਰੋਨਾ ਵਾਇਰਸ ਨਿਯਮਾਂ ਨੂੰ ਤੋੜਨ ਵਾਲਿਆਂ ਵਿਰੁੱਧ ਹਜ਼ਾਰਾਂ ਜੁਰਮਾਨੇ ਜਾਰੀ ਕੀਤੇ ਜਾਣ ਦੀ ਖ਼ਬਰ ਮਿਲੀ ਸੀ।ਵਿਕਟੋਰੀਆ ਪੁਲਸ ਦੇ ਡਿਪਟੀ ਕਮਿਸ਼ਨਰ ਨਿਯੂਜੈਂਟ ਨੇ ਕਿਹਾ ਕਿ ਵਿਕਟੋਰੀਆ ਵਿਚ ਲਗਭਗ 40,000 ਕੋਵਿਡ-19 ਨਾਲ ਸਬੰਧਤ ਜੁਰਮਾਨੇ ਜਾਰੀ ਕੀਤੇ ਗਏ ਹਨ। ਨਿਯੂਜੈਂਟ ਨੇ ਕਿਹਾ ਕਿ ਹੁਣ ਤੱਕ 10 ਫ਼ੀਸਦੀ ਤੋਂ ਘੱਟ ਲੋਕਾਂ ਨੇ ਜੁਰਮਾਨੇ ਦਾ ਭੁਗਤਾਨ ਕੀਤਾ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।