ਬਾਲ ਯੌਨ ਸ਼ੋਸ਼ਣ ਮਾਮਲੇ ''ਚ ਆਸਟ੍ਰੇਲੀਆ ਦਾ ਸਾਬਕਾ ਪਾਦਰੀ ਨਜ਼ਰਬੰਦ

Tuesday, Aug 14, 2018 - 05:19 PM (IST)

ਬਾਲ ਯੌਨ ਸ਼ੋਸ਼ਣ ਮਾਮਲੇ ''ਚ ਆਸਟ੍ਰੇਲੀਆ ਦਾ ਸਾਬਕਾ ਪਾਦਰੀ ਨਜ਼ਰਬੰਦ

ਮੈਲਬੌਰਨ (ਵਾਰਤਾ)— ਆਸਟ੍ਰੇਲੀਆ ਦੇ ਸਾਬਕਾ ਮੁੱਖ ਪਾਦਰੀ ਨੂੰ ਬੱਚਿਆਂ ਦੇ ਯੌਨ ਸ਼ੋਸ਼ਣ ਦੇ ਮਾਮਲੇ ਨੂੰ ਲੁਕਾਉਣ ਦੇ ਦੋਸ਼ ਵਿਚ 1 ਸਾਲ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਹੈ। ਨਿਊਕੈਸਲ ਕੋਰਟ ਦੇ ਮਜਿਸਟ੍ਰੇਟ ਰਾਬਰਟ ਸਟੋਨ ਨੇ 67 ਸਾਲਾ ਫਿਲਿਪ ਵਿਲਸਨ ਨੂੰ ਘਰ ਵਿਚ ਨਜ਼ਰਬੰਦ ਰੱਖਣ ਦੀ ਇਜਾਜ਼ਤ ਦਿੱਤੀ ਹੈ। ਇਹ ਇਜਾਜ਼ਤ ਜੇਲ ਅਧਿਕਾਰੀਆਂ ਦੇ ਸਾਬਕਾ ਮੁੱਖ ਪਾਦਰੀ ਵਿਲਸਨ ਦੀ ਦਿਲ ਦੀ ਬੀਮਾਰੀ ਅਤੇ ਹੋਰ ਸਿਹਤ ਸਬੰਧੀ ਰਿਪੋਰਟ ਦੇ ਆਧਾਰ 'ਤੇ ਦਿੱਤੀ ਗਈ ਹੈ। ਅਦਾਲਤ ਨੇ ਵਿਲਸਨ ਨੁੰ ਮੰਗਲਵਾਰ ਤੋਂ ਨਿਊ ਸਾਊਥ ਵੇਲਜ਼ ਸੂਬੇ ਵਿਚ ਨਜ਼ਰਬੰਦੀ ਦੀ ਸਜ਼ਾ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਉਹ ਫਰਵਰੀ 2019 ਵਿਚ ਪੈਰੋਲ 'ਤੇ ਰਿਹਾਅ ਹੋਣ ਯੋਗ ਹੋਵੇਗਾ। ਅਦਾਲਤ ਨੇ ਉਸ ਨੂੰ ਨਜ਼ਰਬੰਦ ਰੱਖਣ ਦੀ ਜਗ੍ਹਾ ਦੇ ਬਾਰੇ ਵਿਚ ਨਹੀਂ ਦੱਸਿਆ। 

ਆਸਟ੍ਰੇਲੀਆਈ ਮੀਡੀਆ ਨੇ ਵਿਲਸਨ ਨੂੰ ਨਿਊਕੈਸਲ ਸਥਿਤ ਕੋਰਟ ਤੋਂ ਆਸਟ੍ਰੇਲੀਆ ਦੀ ਰਾਜਧਾਨੀ ਸਿਡਨੀ ਤੋਂ ਉੱਤਰ ਵਿਚ 170 ਕਿਲੋਮੀਟਰ ਦੂਰ ਲਿਜਾਂਦੇ ਹੋਏ ਦਿਖਾਇਆ। ਮੀਡੀਆ ਮੁਤਾਬਕ ਵਿਲਸਨ ਆਪਣੀ ਭੈਣ ਦੇ ਘਰ ਵਿਚ ਨਜ਼ਰਬੰਦ ਰਹੇਗਾ। ਵਿਲਸਨ ਨੇ ਕਿਹਾ ਕਿ ਉਸ ਦੀ ਖੁਦ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਫੈਸਲੇ ਵਿਰੁੱਧ ਅਪੀਲ ਕਰਨ ਦੀ ਯੋਜਨਾ ਹੈ। ਉਸ ਨੇ ਕਿਹਾ ਕਿ ਸਾਲ 1976 ਵਿਚ ਦੋ ਪੀੜਤਾਂ ਨੇ ਉਸ ਨੂੰ ਪਾਦਰੀ ਜੇਮਸ ਫਲੀਚਰ ਦੇ ਬੁਰੇ ਵਿਵਹਾਰ ਦੇ ਬਾਰੇ ਵਿਚ ਦੱਸਿਆ ਸੀ ਪਰ ਉਹ ਇਸ ਬਾਰੇ ਵਿਚ ਪੁਲਸ ਨੂੰ ਦੱਸਣ ਵਿਚ ਅਸਮਰਥ ਰਿਹਾ। ਫਲੀਚਰ ਮਾਮਲੇ ਦਾ ਇਕ ਪੀੜਤ ਜੋ ਵਿਲਸਨ ਮਾਮਲੇ ਵਿਚ ਸ਼ਾਮਲ ਨਹੀਂ ਹੈ, ਉਸ ਨੇ ਵਿਲਸਨ ਨੂੰ ਅਦਾਲਤ ਕੰਪਲੈਕਸ ਦੇ ਬਾਹਰ ਗੁੱਸੇ ਵਿਚ ਕਿਹਾ ਕਿ ਉਹ ਮੁਆਫੀ ਮੰਗੇ। ਉਹ ਇਸ ਮਾਮਲੇ ਵਿਚ ਅਪੀਲ ਕਰਨਗੇ ਕਿਉਂਕਿ ਅਪੀਲ ਪ੍ਰਕਿਰਿਆ ਦੁਰਵਿਵਹਾਰ ਪੀੜਤਾਂ ਦੇ ਦਰਦ ਨੂੰ ਹੋਰ ਜ਼ਿਆਦਾ ਵਧਾਏਗੀ। 

ਇਸ ਮਾਮਲੇ ਵਿਚ ਪੀੜਤ ਪੀਟਰ ਗੋਆਰਟੀ ਨੇ ਅਦਾਲਤ ਕੰਪਲੈਕਸ ਦੇ ਬਾਹਰ ਕਿਹਾ,''ਸਾਬਕਾ ਪਾਦਰੀ ਵਿਲਸਨ ਨੂੰ ਪਛਤਾਵਾ ਕਿੱਥੇ ਹੈ? ਉਸ ਵਿਚ ਨੇਕੀ ਦੀ ਭਾਵਨਾ ਦਿਖਾਈ ਨਹੀਂ ਦਿੰਦੀ।'' ਵਿਲਸਨ ਨੇ ਬੀਤੀ ਜੁਲਾਈ ਵਿਚ ਦੋਸ਼ੀ ਠਹਿਰਾਏ ਜਾਣ ਦੇ ਦੋ ਮਹੀਨੇ ਬਾਅਦ ਮੁੱਖ ਪਾਦਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਆਪਣੀ ਅਪੀਲ 'ਤੇ ਸੁਣਵਾਈ ਪੂਰੀ ਹੋਣ ਤੱਕ ਅਹੁਦੇ 'ਤੇ ਬਣਿਆ ਰਹਿਣਾ ਚਾਹੁੰਦਾ ਸੀ  ਪਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ, ਸਾਥੀ ਪਾਦਰੀਆਂ ਅਤੇ ਪੀੜਤਾਂ ਦੇ ਦਬਾਅ ਵਿਚ ਉਸ ਨੂੰ ਅਹੁਦਾ ਛੱਡਣਾ ਪਿਆ।


Related News