ਆਸਟ੍ਰੇਲੀਆ ''ਚ 120 ਸਾਲਾਂ ''ਚ ਇਸ ਵਾਰ ਸਭ ਤੋਂ ਖੁਸ਼ਕ ਮੌਸਮ

Monday, Dec 02, 2019 - 04:53 PM (IST)

ਆਸਟ੍ਰੇਲੀਆ ''ਚ 120 ਸਾਲਾਂ ''ਚ ਇਸ ਵਾਰ ਸਭ ਤੋਂ ਖੁਸ਼ਕ ਮੌਸਮ

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ 120 ਸਾਲ ਦੇ ਰਿਕਾਰਡ ਕੀਤੇ ਗਏ ਇਤਿਹਾਸ 'ਚ ਇਸ ਸਾਲ ਖੁਸ਼ਕ ਮੌਸਮ ਦੇਖਿਆ ਗਿਆ। ਇਸ ਵਾਰ ਬਸੰਤ ਰੁੱਤ ਵਿਚ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ। ਆਸਟ੍ਰੇਲੀਆ ਵਿਚ ਇਸ ਸਾਲ ਨੂੰ 5ਵੇਂ ਸਭ ਤੋਂ ਗਰਮ ਸਾਲ ਦੇ ਤੌਰ 'ਤੇ ਵੀ ਦਰਜ ਕੀਤਾ ਗਿਆ ਹੈ। ਮੱਧ ਨਵੰਬਰ ਵਿਚ ਪੱਛਮੀ ਆਸਟ੍ਰੇਲੀਆ ਵਿਚ ਤਾਪਮਾਨ ਰਿਕਾਰਡ 47.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੌਸਮ ਬਿਊਰੋ ਨੇ ਸੋਮਵਾਰ ਨੂੰ ਦੱਸਿਆ ਕਿ ਬਸੰਤ ਦੇ ਦੌਰਾਨ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਔਸਤ ਤੋਂ ਕਾਫੀ ਘੱਟ ਮੀਂਹ ਪਿਆ। 

ਘੱਟ ਮੀਂਹ ਦਾ ਲੋਕਾਂ ਅਤੇ ਵਾਤਾਵਰਨ 'ਤੇ ਜ਼ਿਕਰਯੋਗ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗਰਮੀ ਅਤੇ ਖੁਸ਼ਕ ਮੌਸਮ ਦੇ ਕਾਰਨ ਕਈ ਇਲਾਕਿਆਂ ਵਿਚ ਖੇਤੀ ਵੀ ਪ੍ਰਭਾਵਿਤ ਹੋਈ ਹੈ। ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਸਿਡਨੀ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ 50 ਫੀਸਦੀ ਤੱਕ ਘੱਟ ਕਰ ਦਿੱਤੀ ਗਈ ਹੈ। ਗਰਮ ਮੌਸਮ ਕਾਰਨ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਵੱਧ ਗਈਆਂ ਹਨ।


author

Vandana

Content Editor

Related News