ਆਸਟ੍ਰੇਲੀਆ : ਵਿਕਟੋਰੀਆ ''ਚ ਲਗਾਤਾਰ 7ਵੇਂ ਦਿਨ ਕੋਰੋਨਾ ਦੇ ਜ਼ੀਰੋ ਮਾਮਲੇ
Friday, Nov 06, 2020 - 05:58 PM (IST)
ਮੈਲਬੌਰਨ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਨਾਲ ਜੂਝ ਰਹੇ ਆਸਟ੍ਰੇਲੀਆ ਤੋਂ ਇਕ ਚੰਗੀ ਖ਼ਬਰ ਆਈ ਹੈ।ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ। ਇਸ ਆਸਟ੍ਰੇਲੀਆਈ ਰਾਜ ਨੇ ਪਿਛਲੇ ਹਫ਼ਤੇ ਆਪਣੀ ਰਾਜਧਾਨੀ ਮੈਲਬੌਰਨ ਵਿਚ ਤਿੰਨ ਮਹੀਨਿਆਂ ਦੀ ਤਾਲਾਬੰਦੀ ਖਤਮ ਕਰ ਦਿੱਤੀ ਸੀ।
ਵਿਕਟੋਰੀਆ ਰਾਜ ਦੀਆਂ ਸਖਤ ਪਾਬੰਦੀਆਂ, ਜਿਸ ਨੇ ਪ੍ਰਾਹੁਣਚਾਰੀ ਅਤੇ ਪ੍ਰਚੂਨ ਨੂੰ ਬੰਦ ਕਰ ਦਿੱਤਾ ਅਤੇ ਇਕ ਰਾਤ ਦੇ ਕਰਫਿਊ ਨੂੰ ਸ਼ਾਮਲ ਕੀਤਾ, ਨੇ ਅਗਸਤ ਦੇ ਸ਼ੁਰੂ ਵਿਚ ਨਵੀਂ ਕੋਵਿਡ-19 ਲਾਗ ਦੇ ਲਗਭਗ 700 ਦੇ ਕਰੀਬ ਰੋਜ਼ਾਨਾ ਮਾਮਲੇ ਚੋਟੀ ਤੋਂ ਘੱਟਦੇ ਦੇਖੇ।ਭਾਵੇਂਕਿ, ਸੰਕਟ ਸ਼ੁਰੂ ਹੋਣ ਤੋਂ ਬਾਅਦ ਮੈਲਬੌਰਨ ਦੀ ਦੂਜੀ ਤਾਲਾਬੰਦੀ ਦਾ ਆਰਥਿਕ ਅਤੇ ਸਮਾਜਕ ਪ੍ਰਭਾਵ ਬਹੁਤ ਜ਼ਿਆਦਾ ਰਿਹਾ ਹੈ। ਆਸਟ੍ਰੇਲੀਆ ਦੀ ਸਰਕਾਰ ਦਾ ਅਨੁਮਾਨ ਹੈ ਕਿ ਵਿਕਟੋਰੀਆ ਰਾਜ ਵਿਚ ਇੱਕ ਦਿਨ ਵਿਚ ਔਸਤਨ 1200 ਨੌਕਰੀਆਂ ਖਤਮ ਹੋ ਗਈਆਂ ਹਨ, ਜਦਕਿ ਮਾਨਸਿਕ ਸਿਹਤ ਸੇਵਾਵਾਂ ਦੀ ਮੰਗ ਵਿਚ 30% ਤੋਂ ਵੱਧ ਦਾ ਵਾਧਾ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਪੁਲਵਾਮਾ ਹਮਲਾ 2019: ਯੂਰਪੀ ਸੰਸਦ ਦੇ 4 ਮੈਬਰਾਂ ਨੇ ਪਾਕਿ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
ਵਿਕਟੋਰੀਆ ਵਿਚ ਵਾਪਸ ਆਏ ਵਿਦੇਸ਼ੀ ਯਾਤਰੀਆਂ ਲਈ ਹੋਟਲ ਦੇ ਕੁਆਰੰਟੀਨ ਦੇ ਸਿਸਟਮ ਬਾਰੇ ਇਕ ਅੰਤਰਿਮ ਰਿਪੋਰਟ ਅੱਜ ਰਾਜ ਸਰਕਾਰ ਨੂੰ ਸੌਂਪੀ ਜਾਣੀ ਹੈ। ਹੋਟਲਾਂ ਵਿਚ ਸੁਰੱਖਿਆ ਅਸਫਲਤਾਵਾਂ ਨੂੰ ਲਾਗ ਦੇ ਮੁੜ ਫੈਲਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ, ਜਿਸ ਕਾਰਨ ਦੂਸਰੀ ਤਾਲਾਬੰਦੀ ਲਗਾਈ ਗਈ।