ਸ਼੍ਰੋਮਣੀ ਅਕਾਲੀ ਦਲ ਤਾਲਮੇਲ ਕਮੇਟੀ ਹਲਕੇ ਦੇ ਲੋਕਾਂ ਦੀ ਬਣੇਗੀ ਆਵਾਜ਼ : ਚਰਨਪ੍ਰਤਾਪ ਟਿੰਕੂ

Saturday, Jun 13, 2020 - 04:21 PM (IST)

ਸ਼੍ਰੋਮਣੀ ਅਕਾਲੀ ਦਲ ਤਾਲਮੇਲ ਕਮੇਟੀ ਹਲਕੇ ਦੇ ਲੋਕਾਂ ਦੀ ਬਣੇਗੀ ਆਵਾਜ਼ : ਚਰਨਪ੍ਰਤਾਪ ਟਿੰਕੂ

ਸਿਡਨੀ (ਸਨੀ ਚਾਂਦਪੁਰੀ): ਬਲਾਚੌਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਣਾਈ ਗਈ ਤਾਲਮੇਲ ਕਮੇਟੀ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਫੈਡਰਲ ਕੋਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚਰਨਪ੍ਰਤਾਪ ਸਿੰਘ ਟਿੰਕੂ ਆਸਟ੍ਰੇਲੀਆ ਨੇ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਉਹਨਾਂ ਅੱਗੇ ਕਿਹਾ ਕਿ 9 ਮੈਂਬਰੀ ਤਾਲਮੇਲ ਕਮੇਟੀ ਹਲਕੇ ਦੇ ਲੋਕਾਂ ਦੀ ਆਵਾਜ਼ ਬਣੇਗੀ ਅਤੇ ਪਾਰਟੀ ਹਲਕੇ ਵਿੱਚ ਮਜ਼ਬੂਤ ਬਣਾਵੇਗੀ।

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਆਸਟ੍ਰੇਲੀਆਈ ਸ਼ਖਸ ਨੂੰ ਸੁਣਾਈ ਮੌਤ ਦੀ ਸਜ਼ਾ 

ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਨੌਜਵਾਨ ਮੈਂਬਰਾਂ ਦੇ ਜੋਸ਼ ਅਤੇ ਸੀਨੀਅਰ ਮੈਂਬਰਾਂ ਦੇ ਤਜਰਬੇ ਦੇ ਸੁਮੇਲ ਨਾਲ ਬਣੀ ਕਮੇਟੀ ਪਾਰਟੀ ਨੂੰ ਹਲਕੇ ਵਿੱਚ ਹੋਰ ਵੀ ਮਜ਼ਬੂਤ ਬਣਾਵੇਗੀ । ਸੀਨੀਅਰ ਮੀਤ ਪ੍ਰਧਾਨ ਨੇ ਕਾਂਗਰਸ ਪਾਰਟੀ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਦੀ ਬਜਾਏ ਸਿਰ ਦਰਦ ਬਣੀ ਹੋਈ ਹੈ। ਕੋਰੋਨਾ ਵਰਗੇ ਸੰਕਟ ਵਿੱਚ ਵੀ ਪੰਜਾਬ ਵਿੱਚ ਨਸ਼ਾ ਅਤੇ ਮਾਈਨਿੰਗ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ।ਇਸ ਮੌਕੇ ਚਰਨਪ੍ਰਤਾਪ ਸਿੰਘ ਟਿੰਕੂ, ਮਨੀ ਰੁੜਕੀ ਸੋਈ ਆਗੂ, ਪਲਵਿੰਦਰ ਮੱਟੂ ,ਬੱਲੀ ਸਿੰਘ ਮਾਹਲ,ਪਲਵਿੰਦਰ ਸਿੰਘ ਪਿੰਟੂ, ਤਜਿੰਦਰ ਸਿੰਘ ਨੋਨੂ, ਅਮਰਿੰਦਰ ਸਿੰਘ, ਸੁਖਜਿੰਦਰ ਸ਼ਰਮਾ ਆਦਿ ਹਾਜ਼ਰ ਸਨ।


author

Vandana

Content Editor

Related News