ਹਸਪਤਾਲ ''ਚ ਇਕ ਬਿੱਲੀ ਨੂੰ ਮਿਲੀ ਸੁਰੱਖਿਆ ਗਾਰਡ ਦੀ ਨੌਕਰੀ, ਤਸਵੀਰ ਵਾਇਰਲ

08/30/2020 1:54:26 PM

ਸਿਡਨੀ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਕਾਰਨ ਕਰੋੜਾਂ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਜ਼ਿਆਦਾਤਰ ਦੇਸ਼ ਆਰਥਿਕ ਮੰਦੀ ਦੀ ਮਾਰ ਹੇਠ ਹਨ, ਜਿਸ ਕਾਰਨ ਬੇਰੋਜ਼ਗਾਰੀ ਦੀ ਦਰ ਲਗਾਤਾਰ ਵੱਧਦੀ ਜਾ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਥਾਵਾਂ 'ਤੇ ਕੁੱਤਿਆਂ ਅਤੇ ਬਿੱਲੀਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਹਾਲ ਹੀ ਵਿਚ ਇਕ ਬਿੱਲੀ ਨੂੰ ਹਸਪਤਾਲ ਵਿਚ ਸੁਰੱਖਿਆ ਗਾਰਡ ਦੀ ਨੌਕਰੀ ਮਿਲੀ ਹੈ।

PunjabKesari

ਇਹ ਮਾਮਲਾ ਆਸਟ੍ਰੇਲੀਆ ਦਾ ਹੈ। ਇੱਥੋਂ ਦਾ Epworth Hospital ਜੋਕਿ ਰਿਚਮੋਂਡ ਵਿਚ ਹੈ, ਇੱਥੇ ਇਕ ਅਵਾਰਾ ਬਿੱਲੀ ਨੂੰ ਨੌਕਰੀ 'ਤੇ ਰੱਖਿਆ ਗਿਆ ਹੈ। ਬਿੱਲੀ ਦਾ ਬਕਾਇਦਾ ਆਈ ਕਾਰਡ ਬਣਾਇਆ ਗਿਆ ਹੈ। ਇਸ ਵਿਚ ਬਿੱਲੀ ਦਾ ਨਾਮ Elwood  ਲਿਖਿਆ ਹੈ। ਉਸ ਦੇ ਅਹੁਦੇ ਦੇ ਨਾਮ 'ਤੇ ਸਿਕਓਟਿਰੀ ਲਿਖਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਅਵਾਰਾ ਬਿੱਲੀ ਇਕ ਸਾਲ ਤੋਂ ਇਸ ਹਸਪਤਾਲ ਦੇ ਮੁੱਖ ਗੇਟ ਦੇ ਨੇੜੇ ਘੁੰਮ ਰਹੀ ਸੀ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲ ਪ੍ਰਸ਼ਾਸਨ ਨੇ ਉਸ ਦੇ ਗਲੇ ਵਿਚ ਬੈਚ ਪਾ ਦਿੱਤਾ, ਜਿਸ ਵਿਚ ਐਲਵੁੱਡ ਦੀ ਤਸਵੀਰ ਛਪੀ ਹੈ ਅਤੇ ਬਕਾਇਦਾ ਉਸ ਦਾ ਨਾਮ ਲਿਖਿਆ ਹੈ ਅਤੇ ਹੇਠਾਂ ਲਿਖਿਆ ਹੈ ਸਿਕਓਰਿਟੀ।

PunjabKesari

ਬਿੱਲੀ ਕਰੇਗੀ ਇਹ ਕੰਮ
Chantel Trollip ਇਸ ਹਸਪਤਾਲ ਵਿਚ ਪੈਥੋਲੋਜਿਸਟ ਹਨ। ਉਹਨਾਂ ਨੇ Bored Panda ਨੂੰ ਦਿੱਤੇ ਆਪਣੇ ਇੰਟਰਵਿਊ ਵਿਚ ਦੱਸਿਆ ਕਿ ਬਿੱਲੀ ਉਹਨਾਂ ਦੇ ਹਸਪਤਾਲ ਦੇ ਮੁੱਖ ਗੇਟ 'ਤੇ ਸੁਰੱਖਿਆ ਕਰ ਰਹੀ ਹੈ। ਇਕ ਦਿਨ ਉਹਨਾਂ ਨੇ ਦੇਖਿਆ ਕਿ ਉਸ ਦੇ ਗਲੇ ਵਿਚ ਬੈਚ ਲਟਕਿਆ ਹੋਇਆ ਹੈ। ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਹਸਪਤਾਲ ਦੀ ਸਿਕਓਰਿਟੀ ਟੀਮ ਨੇ ਇਸ ਬਿੱਲੀ ਨੂੰ ਹਾਇਰ ਕਰ ਲਿਆ ਹੈ।

 

ਕਰਦੀ ਹੈ ਕਿਊਟ ਵੈਲਕਮ 
ਇਹ ਬਿੱਲੀ ਦੇਖਣ ਵਿਚ ਸੁੰਦਰ ਹੈ। ਉਹਨਾਂ ਨੇ ਦੱਸਿਆ ਕਿ ਬਿੱਲੀ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਦਾ ਕਾਫੀ ਪਿਆਰਾ ਸਵਾਗਤ ਕਰਦੀ ਹੈ। ਦਰਵਾਜੇ 'ਤੇ ਇਸ ਨੂੰ ਦੇਖ ਕੇ ਲੋਕਾਂ ਦੇ ਚਿਹਰੇ 'ਤੇ ਆਪਣੇ ਆਪ ਹੀ ਮੁਸਕਾਨ ਆ ਜਾਂਦੀ ਹੈ। ਸਿਕਓਰਿਟੀ  'ਤੇ ਜਿਹੜੇ ਲੋਕ ਇਸ ਬਿੱਲੀ ਨੂੰ ਦੇਖਦੇ ਹਨ ਉਹਨਾਂ ਦੇ ਚਿਹਰੇ ਖਿੜ ਜਾਂਦੇ ਹਨ। ਬਿੱਲੀ ਇੰਨੀ ਫੁਰਤੀਲੀ ਹੈ ਕਿ ਹਸਪਤਾਲ ਦੇ ਚਾਰੇ ਪਾਸੇ ਦਿਨ ਵਿਚ ਕਈ ਚੱਕਰ ਲਗਾ ਲੈਂਦੀ ਹੈ। ਇਸ ਬਿੱਲੀ ਨੂੰ ਸਿਕਓਰਿਟੀ ਸਟਾਫ ਟਰੇਂਡ ਵੀ ਕਰ ਰਿਹਾ ਹੈ ਤਾਂ ਜੋ ਉਹ ਹਸਪਤਾਲ ਵਿਚ ਠੀਕ ਨਾਲ ਸੁਰੱਖਿਆ ਕਰ ਸਕੇ। ਇਸ ਪੋਸਟ ਨੂੰ ਗ੍ਰੇਟੀਟਿਊਡ ਡੀ.ਐੱਨ.ਏ. ਨਾਮ ਦੇ ਟਵਿੱਟਰ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਸ ਦੇ ਬਾਅਦ ਲੋਕ ਇਸ ਪੋਸਟ ਨੂੰ ਪੜ੍ਹ ਕੇ ਖੁਸ਼ ਹੋ ਰਹੇ ਹਨ। ਇਸ ਦੇ ਨਾਲ ਹੀ  ਸੋਸ਼ਲ ਮੀਡੀਆ ਵਿਚ ਇਸ ਨੂੰ ਸ਼ੇਅਰ ਕਰ ਰਹੇ ਹਨ।
 


Vandana

Content Editor

Related News