ਕੋਵਿਡ-19 ਦਾ ਕਹਿਰ, ਬੰਦ ਰਹਿਣਗੀਆਂ ਕੁਈਨਜ਼ਲੈਂਡ ਦੀਆਂ ਸਰਹੱਦਾਂ

Tuesday, Jun 23, 2020 - 06:10 PM (IST)

ਕੋਵਿਡ-19 ਦਾ ਕਹਿਰ, ਬੰਦ ਰਹਿਣਗੀਆਂ ਕੁਈਨਜ਼ਲੈਂਡ ਦੀਆਂ ਸਰਹੱਦਾਂ

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਦੀ ਸਰਕਾਰ ਵਿਕਟੋਰੀਆ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਿਚ ਤਾਜ਼ਾ ਵਾਧੇ ਦੇ ਬਾਅਦ ਹੋਰ ਸੂਬਿਆਂ ਅਤੇ ਖੇਤਰਾਂ ਦੇ ਲਈ ਸਰਹੱਦਾਂ ਨੂੰ ਬੰਦ ਰੱਖ ਸਕਦੀ ਹੈ।ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਕਿਹਾ ਕਿ ਉਹ ਵਿਕਟੋਰੀਆ ਵਿਚ ਰਾਤੋ-ਰਾਤ ਵਾਇਰਸ ਦੇ 17 ਨਵੇਂ ਮਾਮਲਿਆਂ ਦੇ ਬਾਅਦ ਇਹ ਇਸ ਮਹੀਨੇ ਦੇ ਅਖੀਰ ਵਿਚ 10 ਜੁਲਾਈ ਨੂੰ ਸੀਮਾ ਖੋਲ੍ਹਣ ਦੇ ਵਿਚਾਰ ਦਾ ਮੁੜ ਮੁਲਾਂਕਣ ਕਰੇਗੀ। 

ਪਲਾਸਕਜ਼ੁਕ ਨੇ ਕਿਹਾ,''ਮੈਂ ਲੋਕਾਂ ਦੇ ਸਬਰ ਲਈ ਧੰਨਵਾਦ ਕਰਦੀ ਹਾਂ ਪਰ ਆਖਰੀ ਚੀਜ਼ ਜੋ ਅਸੀਂ ਚਾਹੁੰਦੇ ਹਾਂ ਉਹ ਕੁਈਨਜਲੈਂਡ ਵਿਚ ਵੱਡੇ ਪੱਧਰ 'ਤੇ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਹੈ। ਅਸੀਂ ਆਰਥਿਕਤਾ ਨੂੰ ਪਹਿਲਾਂ ਵਰਗੀ ਸਧਾਰਨ ਕਰਨਾ ਚਾਹੁੰਦੇ ਹਾਂ ਪਰ ਅਸੀਂ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਨਾਲ ਅਜਿਹਾ ਨਹੀਂ ਕਰ ਸਕਦੇ। ਇਸ ਬਾਰੇ ਵਿਚ ਅਸੀਂ ਚਿਤੰਤ ਹਾਂ।'' ਪਲਾਸਕਜ਼ੁਕ ਕੁਈਨਜ਼ਲੈਂਡ ਦੀਆਂ ਸਰਹੱਦਾਂ ਮੁੜ ਖੋਲ੍ਹਣ ਲਈ ਭਾਰੀ ਦਬਾਅ ਦਾ ਸਾਹਮਣਾ ਕਰ ਰਹੀ ਹੈ ਹੈ ਕਿਉਂਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਕੋਰੋਨਾਵਾਇਰਸ ਸੰਬੰਧੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੁਈਨਜ਼ਲੈਂਡ ਵਿਚ ਅੱਜ ਵੀ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ ਅਤੇ ਇਸ ਸਮੇਂ ਰਾਜ ਵਿਚ ਸਿਰਫ 2 ਮਾਮਲੇ ਐਕਟਿਵ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਬਲਾਕ ਕੀਤਾ ਪ੍ਰਸਤਾਵ, ਭਾਰਤ ਵਿਰੁੱਧ ਪਾਕਿ ਦੀ ਸਾਜਿਸ਼ ਅਸਫਲ

ਸ਼ੁੱਕਰਵਾਰ ਨੂੰ ਇੱਕ ਰਾਸ਼ਟਰੀ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ, ਜਿੱਥੇ ਰਾਜ ਅਤੇ ਪ੍ਰਦੇਸ਼ ਦੇ ਨੇਤਾਵਾਂ ਨੂੰ ਇਸ ਬਾਰੇ ਅਪਡੇਟ ਦੇਣ ਦੀ ਲੋੜ ਹੋਵੇਗੀ ਕਿ ਸਰਹੱਦੀ ਪਾਬੰਦੀਆਂ ਕਦੋਂ ਹਟਾਈਆਂ ਜਾਣਗੀਆਂ।ਕੁਈਨਜ਼ਲੈਂਡ ਦੇ ਵਿਰੋਧੀ ਧਿਰ ਦੇ ਨੇਤਾ ਡੈਬ ਫ੍ਰੀਕਲਿੰਗਟਨ ਨੇ ਕਿਹਾ ਕਿ ਪਹਿਲਾਂ ਸਰਹੱਦੀ ਤਾਲਾਬੰਦੀ ਕਾਰਨ ਨੌਕਰੀਆਂ ਖ਼ਤਮ ਹੁੰਦੀਆਂ ਸਨ ਅਤੇ ਕਾਰੋਬਾਰ ਬੰਦ ਹੁੰਦੇ ਸਨ।ਉਸ ਨੇ ਕਿਹਾ,''ਅਸੀਂ 1 ਜੁਲਾਈ ਨੂੰ ਸਰਹੱਦਾਂ ਖੋਲ੍ਹ ਦੇਵਾਂਗੇ।” ਪਲਾਸਕਜ਼ੁਕ ਨੇ ਕਿਹਾ ਕਿ ਕੁਈਨਜ਼ਲੈਂਡ ਸਰਕਾਰ ਖੇਤਰ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ 3 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ।ਵਿਕਟੋਰੀਆ ਵਿਚ ਵਾਇਰਸ ਦੇ ਪ੍ਰਕੋਪ ਦੇ ਕਾਰਨ ਪੱਛਮੀ ਆਸਟ੍ਰੇਲੀਆ ਨੇ ਵੀ ਸਰਰੱਦਾਂ ਨੂੰ ਮੁੜ ਖੋਲ੍ਹਣ ਦੀ ਯੋਜਨਾ ਬਣਾਈ ਹੈ।


author

Vandana

Content Editor

Related News