ਆਸਟ੍ਰੇਲੀਆ ਦੇ ਇਸ ਰਾਜ ਨੇ ਸਰਹੱਦੀ ਤਾਲਾਬੰਦੀ ''ਚ ਦਿੱਤੀ ਢਿੱਲ

09/18/2020 6:22:23 PM

ਬ੍ਰਿਸਬੇਨ (ਏਜੰਸੀ): ਆਸਟ੍ਰੇਲੀਆ ਦੀ ਇਕ ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰਾਜ ਦੀ ਸਰਹੱਦ ਨੂੰ ਰਾਸ਼ਟਰੀ ਰਾਜਧਾਨੀ ਲਈ ਖੋਲ੍ਹ ਦੇਵੇਗੀ। ਅਸਲ ਵਿਚ ਮਹਾਮਾਰੀ ਰੋਕਥਾਮ ਕਾਰਨ ਇਕ ਕੈਨਬਰਾ ਨਿਵਾਸੀ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਨਹੀਂ ਹੋ ਪਾਈ ਸੀ। ਉਸ ਨੂੰ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਸਰਕਾਰ ਦੀ ਕਾਫੀ ਆਲੋਚਨਾ ਹੋਈ, ਜਿਸ ਮਗਰੋਂ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ।

ਸਿਹਤ ਮੰਤਰੀ ਸਟੀਵਨ ਮਾਈਲਸ ਨੇ ਕਿਹਾ ਕਿ ਕੈਨਬਰਾ ਯਾਤਰੀਆਂ ਨੂੰ ਹੁਣ 25 ਸਤੰਬਰ ਤੋਂ ਕੁਈਨਜ਼ਲੈਂਡ ਹੋਟਲ ਦੇ ਇਕਾਂਤਵਾਸ ਵਿਚ ਸਮਾਂ ਨਹੀਂ ਬਿਤਾਉਣਾ ਪਵੇਗਾ।ਪਿਛਲੇ ਹਫਤੇ ਵੀਰਵਾਰ ਨੂੰ ਰਾਜ ਦੀ ਰਾਜਧਾਨੀ ਬ੍ਰਿਸਬੇਨ ਵਿਚ ਹੋਟਲ ਦੇ ਇਕਾਂਤਵਾਸ ਤੋਂ ਬਾਹਰ, 26 ਸਾਲਾ ਸਾਰਾ ਕੈਸਿਪ ਨੂੰ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੇ ਬਾਅਦ ਸਰਕਾਰ ਦੀ ਵਿਆਪਕ ਆਲੋਚਨਾ ਕੀਤੀ ਗਈ ਸੀ। ਉਹ ਆਖਰੀ ਸਾਹ ਲੈ ਰਹੇ ਆਪਣੇ ਪਿਤਾ ਦੇ ਕੋਲ ਜਾਣਾ ਚਾਹੁੰਦੀ ਸੀ ਪਰ ਕੁਈਨਜ਼ਲੈਂਡ ਵੱਲੋਂ ਉਸ ਨੂੰ ਬਾਰਡਰ ਪਾਰ ਕਰਨ ਦੀ ਇਜਾਜ਼ਤ ਦੇਣ ਤੋਂ ਦੋ ਦਿਨ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ।

ਪੜ੍ਹੋ ਇਹ ਅਹਿਮ ਖਬਰ- ਗਲਵਾਨ ਘਾਟੀ ਝੜਪ : ਚੀਨ ਨੇ ਪਹਿਲੀ ਵਾਰ ਆਪਣੇ ਫੌਜੀ ਮਾਰੇ ਜਾਣ ਦੀ ਗੱਲ ਕੀਤੀ ਸਵੀਕਾਰ

ਕੈਨਬਰਾ ਆਸਟ੍ਰੇਲੀਆਈ ਰਾਜਧਾਨੀ ਖੇਤਰ ਵਿਚ ਹੈ ਜਿਸ ਨੇ 9 ਜੁਲਾਈ ਤੋਂ ਕੋਵਿਡ-19 ਦਾ ਨਵਾਂ ਮਾਮਲਾ ਦਰਜ ਨਹੀਂ ਕੀਤਾ ਹੈ। ਕੁਈਨਜ਼ਲੈਂਡ ਵਿਚ 27 ਐਕਟਿਵ ਮਾਮਲੇ ਹਨ। ਕੈਨਬਰਾ ਵਸਨੀਕਾਂ ਨੂੰ ਕੁਈਨਜ਼ਲੈਂਡ ਜਾਣ ਲਈ ਸੜਕ ਮਾਰਗ ਦੀ ਬਜਾਏ ਹਵਾਈ ਮਾਰਗ ਜ਼ਰੀਏ ਜਾਣਾ ਪਵੇਗਾ ਕਿਉਂਕਿ ਕੈਨਬਰਾ ਨਿਊ ਸਾਊਥ ਵੇਲਜ਼ ਰਾਜ ਨਾਲ ਘਿਰਿਆ ਹੋਇਆ ਹੈ ਜੋ ਸਰਹੱਦੀ ਪਾਬੰਦੀਆਂ ਦੇ ਅਧੀਨ ਹੈ। ਨਿਊ ਸਾਊਥ ਵੇਲਜ਼ ਵਿਚ ਸ਼ੁੱਕਰਵਾਰ ਨੂੰ ਛੇ ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ। ਕੈਨਬਰਾ ਬ੍ਰਿਸਬੇਨ ਤੋਂ 1000 ਕਿਲੋਮੀਟਰ (600 ਮੀਲ) ਦੀ ਦੂਰੀ 'ਤੇ ਹੈ।


Vandana

Content Editor

Related News