ਟੈਕਸਾਸ : ਆਸਟਿਨ ਕਾਉਂਟੀ ਨੇ ਕੋਰੋਨਾ ਵਾਧੇ ਦੇ ਮੱਦੇਨਜ਼ਰ ਐਮਰਜੈਂਸੀ ਚੇਤਾਵਨੀ ਕੀਤੀ ਜਾਰੀ
Tuesday, Aug 10, 2021 - 12:23 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਟੇਟ ਟੈਕਸਾਸ 'ਚ ਆਸਟਿਨ ਕਾਉਂਟੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵਿਗੜ ਰਹੀ ਸਥਿਤੀ ਬਾਰੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਆਪਣੇ ਐਮਰਜੈਂਸੀ ਅਲਰਟ ਸਿਸਟਮ ਨੂੰ ਜਾਰੀ ਕੀਤਾ ਹੈ। ਇਸ ਖੇਤਰ ਦੇ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦਾ ਦਾਖਲ ਹੋਣਾ ਜਾਰੀ ਹੈ। ਇਸ ਚਿਤਾਵਨੀ 'ਚ ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਸਟਿਨ ਵਿਚ ਕੋਵਿਡ-19 ਦੀ ਸਥਿਤੀ ਗੰਭੀਰ ਹੈ। ਸਿਹਤ ਸੰਭਾਲ ਸਹੂਲਤਾਂ ਖੁੱਲ੍ਹੀਆਂ ਹਨ ਪਰ ਮਾਮਲਿਆਂ ਵਿਚ ਵਾਧੇ ਕਾਰਨ ਸਹੂਲਤਾਂ ਸੀਮਤ ਹਨ। ਆਸਟਿਨ-ਟ੍ਰੈਵਿਸ ਕਾਉਂਟੀ ਹੈਲਥ ਅਥਾਰਟੀ ਡਾ.ਡੇਸਮਾਰ ਵਾਕਸ ਅਨੁਸਾਰ ਹਸਪਤਾਲ ਦੇ ਬਿਸਤਰੇ ਅਤੇ ਆਈ. ਸੀ. ਯੂ. ਦੀਆਂ ਸਹੂਲਤਾਂ ਬਹੁਤ ਸੀਮਤ ਹਨ।
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ
ਟੈਕਸਾਸ ਸਿਹਤ ਵਿਭਾਗ ਦੇ ਅਨੁਸਾਰ, ਟ੍ਰੈਵਿਸ ਕਾਉਂਟੀ 'ਚ ਕੋਵਿਡ-19 ਦੇ 3,400 ਤੋਂ ਵਧ ਸਰਗਰਮ ਮਾਮਲੇ ਹਨ, ਜਿੱਥੇ ਆਸਟਿਨ ਸਥਿਤ ਹੈ। ਕੋਰੋਨਾ ਮਾਮਲੇ ਵਧਣ ਕਾਰਨ ਸਿਹਤ ਸੰਭਾਲ ਪ੍ਰਣਾਲੀ ਹਾਵੀ ਹੋ ਰਹੀ ਹੈ ਅਤੇ ਸਟਾਫ ਦੀ ਘਾਟ ਕਿਸੇ ਵੀ ਮੈਡੀਕਲ ਐਮਰਜੈਂਸੀ ਵਾਲੇ ਵਿਅਕਤੀ ਨੂੰ ਖਤਰੇ 'ਚ ਪਾ ਸਕਦੀ ਹੈ। ਟੈਕਸਾਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਾਇਰਸ ਸਬੰਧੀ ਸਾਵਧਾਨੀਆਂ ਵਰਤਣ ਦੇ ਨਾਲ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਖ਼ਬਰ ਪੜ੍ਹੋ- ਦਿੱਲੀ ਦੇ ਅਸ਼ੋਕ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।