ਆਸਟ੍ਰੇਲੀਆਈ ਰਾਜ NSW ਨੇ ਖਸਰੇ ਦੇ 2 ਮਾਮਲਿਆਂ ਦੀ ਪੁਸ਼ਟੀ ਮਗਰੋਂ ਜਨਤਕ ਸਿਹਤ ਚੇਤਾਵਨੀ ਕੀਤੀ ਜਾਰੀ

Saturday, Jul 22, 2023 - 12:11 PM (IST)

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਵਿੱਚ ਸਿਹਤ ਅਥਾਰਟੀ ਨੇ ਖਸਰੇ ਦੇ 2 ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਇੱਕ ਜਨਤਕ ਸਿਹਤ ਅਲਰਟ ਜਾਰੀ ਕੀਤਾ ਹੈ। ਐੱਨ.ਐੱਸ.ਡਬਲਯੂ. ਹੈਲਥ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇੱਕੋ ਪਰਿਵਾਰ ਦੇ ਦੋਵੇਂ ਕੇਸ ਵਿਦੇਸ਼ ਵਿੱਚ ਇਸ ਬਿਮਾਰੀ ਨਾਲ ਸੰਕਰਮਿਤ ਹੋਏ ਹਨ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਉਹ 14 ਜੁਲਾਈ ਨੂੰ ਸਿਡਨੀ ਪਹੁੰਚੇ ਅਤੇ ਫਿਰ ਸੰਕਰਮਿਤ ਹੋਣ ਦੇ ਬਾਵਜੂਦ ਸ਼ਹਿਰ ਦੇ ਕਈ ਸਥਾਨਾਂ ਦਾ ਦੌਰਾ ਕੀਤਾ। ਜਿਹੜੇ ਲੋਕ ਕੇਸਾਂ ਵਾਲੇ ਸਥਾਨਾਂ 'ਤੇ ਸਨ, ਉਨ੍ਹਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ 7 ਅਗਸਤ ਤੱਕ ਖਸਰੇ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਪ੍ਰਤੀ ਸੁਚੇਤ ਰਹਿਣ ਅਤੇ ਆਪਣੇ ਟੀਕਾਕਰਨ ਦੀ ਸਥਿਤੀ ਦੀ ਜਾਂਚ ਕਰਨ।

ਇਹ ਵੀ ਪੜ੍ਹੋ: ਦੁਬਈ ਗਈ ਧੀ ਨੇ ਮਾਂ ਦੀ ਇੱਛਾ ਕੀਤੀ ਪੂਰੀ, 10 ਕਿਲੋ ਟਮਾਟਰ ਲੈ ਕੇ ਆਈ ਭਾਰਤ

ਬਿਆਨ ਦੇ ਅਨੁਸਾਰ, ਖਸਰਾ ਹੋਣ ਦੀ ਸਭ ਤੋਂ ਵੱਧ ਸੰਭਾਵਨਾ 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਹੁੰਦੀ ਹੈ, ਜੋ ਟੀਕਾਕਰਨ ਲਈ ਬਹੁਤ ਛੋਟੇ ਹੁੰਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਖਸਰੇ ਦਾ ਟੀਕਾ ਨਾ ਲੱਗਾ ਹੋਵੇ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਇਸ ਦੀ ਲਪੇਟ ਵਿਚ ਆ ਸਕਦੇ ਹਨ। ਖਸਰੇ ਦੇ ਲੱਛਣਾਂ ਵਿੱਚ ਬੁਖਾਰ, ਅੱਖਾਂ ਵਿੱਚ ਦਰਦ ਅਤੇ ਖੰਘ ਸ਼ਾਮਲ ਹਨ, ਜਿਸ ਦੇ ਤਿੰਨ ਜਾਂ ਚਾਰ ਦਿਨਾਂ ਬਾਅਦ ਇੱਕ ਲਾਲ, ਧੱਬੇਦਾਰ ਧੱਫੜ, ਜੋ ਆਮ ਤੌਰ 'ਤੇ ਸਿਰ ਅਤੇ ਗਰਦਨ ਤੋਂ ਬਾਕੀ ਸਰੀਰ ਤੱਕ ਫੈਲ ਜਾਂਦੇ ਹਨ। 

ਇਹ ਵੀ ਪੜ੍ਹੋ: ਸਿੱਖ ਨੌਜਵਾਨ ਨੂੰ ਮੌਤ ਮਗਰੋਂ ਮਿਲਿਆ ਕਾਰਨੇਗੀ ਹੀਰੋ ਐਵਾਰਡ, 8 ਸਾਲਾ ਅਮਰੀਕੀ ਬੱਚੀ ਨੂੰ ਬਚਾਉਂਦਿਆਂ ਗਵਾਈ ਸੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News