ਆਸਟ੍ਰੇਲੀਆਈ ਰਾਜ ਨੇ ਭਾਰੀ ਮੀਂਹ, ਸੰਭਾਵਿਤ ਵੱਡੇ ਹੜ੍ਹ ਦੀ ਜਾਰੀ ਕੀਤੀ ਚੇਤਾਵਨੀ

07/01/2022 5:04:00 PM

ਸਿਡਨੀ (ਏਜੰਸੀ): ਆਸਟ੍ਰੇਲੀਆ ਦੇ ਮੌਸਮ ਵਿਗਿਆਨ ਬਿਊਰੋ (BoM) ਨੇ ਸ਼ੁੱਕਰਵਾਰ ਨੂੰ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਰਾਜ ਵਿੱਚ ਸ਼ਨੀਵਾਰ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ, ਜਿਸ ਨਾਲ ਅਗਲੇ ਹਫ਼ਤੇ ਵੱਡੇ ਹੜ੍ਹ ਆਉਣ ਦੀ ਸੰਭਾਵਨਾ ਹੈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੀਨੀਅਰ ਮੌਸਮ ਵਿਗਿਆਨੀ ਡੀਨ ਨਾਰਾਮੋਰ ਨੇ ਰਾਸ਼ਟਰੀ ਪ੍ਰਸਾਰਕ ਏਬੀਸੀ ਨੂੰ ਦੱਸਿਆ ਕਿ ਮੀਂਹ ਸਿਡਨੀ ਦੇ ਆਲੇ-ਦੁਆਲੇ ਅਤੇ ਉੱਤਰ ਤੇ ਦੱਖਣ ਵੱਲ ਤੱਟ ਦੇ ਨਾਲ-ਨਾਲ ਪਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਕੁਝ ਦਿਨਾਂ ਵਿੱਚ ਸ਼ਾਇਦ ਇੱਕ ਮਹੀਨੇ ਦਾ ਮੀਂਹ ਪੈਣ ਦੀ ਸੰਭਾਵਨਾ ਨੂੰ ਦੇਖ ਰਹੇ ਹਾਂ।  

ਸ਼ਨੀਵਾਰ ਤੋਂ ਪੰਜ ਦਿਨਾਂ ਤੱਕ ਖੇਤਰਾਂ ਵਿੱਚ 100 ਤੋਂ 200 ਮਿਲੀਮੀਟਰ ਦੇ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ।BoM NSW ਨੇ ਸ਼ੁੱਕਰਵਾਰ ਨੂੰ ਇੱਕ ਘੋਸ਼ਣਾ ਵਿੱਚ ਕਿਹਾ ਕਿ ਅਗਲੇ ਚਾਰ ਦਿਨਾਂ ਵਿੱਚ ਐਨ.ਐਸ.ਡਬਲਯੂ. ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਲਗਾਤਾਰ ਕਈ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਸ਼ਾਮਲ ਹੈ, ਜਿਸ ਨਾਲ ਕੁਝ ਨਦੀਆਂ ਵਿੱਚ ਮਾਮੂਲੀ ਤੋਂ ਵੱਡੇ ਹੜ੍ਹ ਆਉਣ ਦੀ ਸੰਭਾਵਨਾ ਹੈ। ਬਿਊਰੋ ਨੇ ਚੇਤਾਵਨੀ ਦਿੱਤੀ ਕਿ ਘੱਟ ਦਬਾਅ, ਟਰੌਸ ਸਿਸਟਮ ਅਤੇ ਰਾਜ ਦੇ ਜਲ ਭੰਡਾਰਾਂ ਦੀ ਸਮਰੱਥਾ ਦੇ ਨੇੜੇ ਹੋਣ ਕਾਰਨ ਰਾਜ ਦੇ ਕਈ ਨਦੀ ਪ੍ਰਣਾਲੀਆਂ ਵਿੱਚ ਅਚਾਨਕ ਹੜ੍ਹ ਆ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਰਿਪੋਰਟ 'ਚ ਖੁਲਾਸਾ, ਆਸਟ੍ਰੇਲੀਆਈ ਬੁਸ਼ਫਾਇਰ ਸੀਜ਼ਨ 40 ਸਾਲ ਪਹਿਲਾਂ ਨਾਲੋਂ 27 ਦਿਨ ਲੰਬਾ

ਇਸ ਫਲੱਡ ਵਾਚ ਦਾ ਮਤਲਬ ਹੈ ਕਿ ਨਦੀਆਂ ਅਤੇ ਨਾਲਿਆਂ ਦੇ ਕਿਨਾਰੇ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਲੋਕਾਂ ਨੂੰ ਤਾਜ਼ਾ ਮੌਸਮ ਦੀ ਭਵਿੱਖਬਾਣੀ ਅਤੇ ਚੇਤਾਵਨੀਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਹੜ੍ਹ ਆਉਣ 'ਤੇ ਉੱਚੀ ਜ਼ਮੀਨ 'ਤੇ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ।ਉੱਧਰ ਐਨ.ਐਸ.ਡਬਲਯੂ. ਸਟੇਟ ਐਮਰਜੈਂਸੀ ਸਰਵਿਸ ਨੇ ਵਸਨੀਕਾਂ ਨੂੰ ਐਮਰਜੈਂਸੀ ਯੋਜਨਾ ਬਣਾ ਕੇ ਅਤੇ ਇੱਕ ਐਮਰਜੈਂਸੀ ਕਿੱਟ ਤਿਆਰ ਕਰਕੇ ਗਿੱਲੇ ਮੌਸਮ ਲਈ ਤਿਆਰੀ ਕਰਨ ਦੀ ਅਪੀਲ ਕੀਤੀ।ਉਨ੍ਹਾਂ ਨੇ ਨਮੀ ਵਾਲੀਆਂ ਸਥਿਤੀਆਂ ਵਿੱਚੋਂ ਲੰਘਣ ਦੀ ਚੇਤਾਵਨੀ ਵੀ ਦਿੱਤੀ, ਜੋ ਕਿ ਪਿਛਲੇ ਹੜ੍ਹਾਂ ਵਿੱਚ ਮੌਤਾਂ ਦਾ ਇੱਕ ਵੱਡਾ ਕਾਰਨ ਰਿਹਾ ਹੈ ਕਿਉਂਕਿ ਅਚਾਨਕ ਹੜ੍ਹਾਂ ਵਿੱਚ ਕਾਰਾਂ ਵਹਿ ਗਈਆਂ ਸਨ।


Vandana

Content Editor

Related News