Aus: ਨਮ ਅੱਖਾਂ ਨਾਲ ਸ਼ਹੀਦ ਹੋਏ ਮੁਲਾਜ਼ਮ ਦੇ 19 ਮਹੀਨਿਆਂ ਦੇ ਪੁੱਤ ਨੂੰ ਦਿੱਤਾ ਗਿਆ ਬਹਾਦਰੀ ਮੈਡਲ

01/02/2020 9:35:06 PM

ਸਿਡਨੀ - ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਜਿੱਥੇ ਕਈ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਅਤੇ ਕਈ ਬੇਘਰ ਹੋ ਗਏ ਸਨ। ਉਥੇ ਹੀ 1 ਫਾਇਰ ਬ੍ਰਿਗੇਡ ਦਾ ਅਜਿਹਾ ਮੁਲਾਜ਼ਮ ਹਨ, ਜਿਸ ਨੇ ਲੋਕਾਂ ਨੂੰ ਬਚਾਉਣ ਲਈ ਜੰਗਲਾਂ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ ਅਤੇ ਸ਼ਹੀਦ ਹੋ ਗਿਆ। ਸ਼ਹੀਦ ਹੋਏ ਇਸ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਦਾ ਨਾਂ ਜਿਉਫਿਰੇ ਕਿਏਟਨ ਹੈ, ਜਿਸ ਦਾ ਅੱਜ ਸਿਡਨੀ 'ਚ ਸਸਕਾਰ ਕੀਤਾ ਗਿਆ। ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ 19 ਮਹੀਨਿਆਂ ਦੇ ਪੁੱਤਰ ਹਾਰਵੇਅ ਕਿਏਟਨ ਨੂੰ ਉਨ੍ਹਾਂ ਦੀ ਬਹਾਦਰੀ ਦਾ ਮੈਡਲ ਭੇਂਟ ਕੀਤਾ ਗਿਆ। ਮੈਡਲ ਭੇਂਟ ਕਰਨ ਦੌਰਾਨ ਹਾਰਵੇਅ ਨੇ ਇਕ ਵਰਦੀ ਪਾਈ ਹੋਈ ਹੈ ਅਤੇ ਉਸ ਦੇ ਮੂੰਹ 'ਚ ਨਿਪਲ ਹੈ, ਛੋਟਾ ਉਮਰ ਹੋਣ ਕਾਰਨ ਉਸ ਨੂੰ ਕੁਝ ਪਤਾ ਨਹੀਂ ਕਿ ਉਸ ਨੂੰ ਇਹ ਮੈਡਲ ਕਿਸ ਕਾਰਨ ਦਿੱਤਾ ਜਾ ਰਿਹਾ ਹੈ। ਇਹ ਮੈਡਲ ਨਮ ਅੱਖਾਂ ਦੇ ਨਾਲ ਨਿਊ ਸਾਊਥ ਵੇਲਸ ਫਾਇਰ ਕਮਿਸ਼ਨਰ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਸੌਂਪਿਆ ਗਿਆ।

PunjabKesari

ਦੱਸ ਦਈਏ ਕਿ ਸਸਕਾਰ ਤੋਂ ਪਹਿਲਾਂ ਰਸਮੀ ਤੌਰ 'ਤੇ ਦਰਜਨਾਂ ਦੀ ਗਿਣਤੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਜਿਉਫਿਰੇ ਨੂੰ 'ਗਾਰਡ ਆਫ ਹਾਨਰ' ਦਿੱਤੀ ਗਈ। ਇਸ ਤੋਂ ਇਲਾਵਾ ਸਸਕਾਰ ਦੌਰਾਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ 'ਚ ਸ਼ਾਮਲ ਸਨ। ਉਨ੍ਹਾਂ ਆਖਿਆ ਕਿ ਨੇ ਅਸੀਂ ਉਸ (ਜਿਉਫਿਰੇ ਮਹਾਨ ਅਤੇ ਬਹਾਦਰ ਇਨਸਾਨ ਨੂੰ ਹਮੇਸ਼ਾ ਯਾਦ ਰੱਖਾਂਗੇ। ਕਈ ਨਿਊਜ਼ ਏਜੰਸੀ ਵੱਲੋਂ ਇਕ ਫੋਟੋ ਸ਼ੇਅਰ ਕੀਤੀ ਗਈ ਜਿਸ 'ਚ ਹਾਰਵੇਅ ਨੂੰ ਉਸ ਦੀ ਮਾਂ ਅਤੇ ਜਿਉਫਿਰੇ ਦੀ ਪਤਨੀ ਨੇ ਆਪਣੀ ਬਾਹਾਂ 'ਚ ਲਿਆ ਹੈ ਅਤੇ ਉਹ ਪਿਤਾ ਦੇ ਕਫਨ ਵੱਲ ਦੇਖ ਰਿਹਾ ਹੈ। ਹਾਰਵੇਅ ਨੇ ਆਪਣੇ ਪਿਤਾ ਦੇ ਕਫਨ ਕੋਲ ਇਕ ਕੱਪ ਰੱਖਿਆ, ਜਿਸ 'ਤੇ ਲਿੱਖਿਆ ਹੋਇਆ ਹੈ, 'ਡੈਡੀ, ਆਈ ਲੱਲ ਯੂ ਟੂ ਦਿ ਮੂਨ ਅਤੇ ਬੈਕ।' ਸਥਾਨਕ ਅਖਬਾਰਾਂ ਨੇ ਲਿੱਖਿਆ ਕਿ ਹਾਰਵੇਅ ਜਦ ਵੱਡਾ ਹੋਵੇਗਾ ਤਾਂ ਉਸ ਨੂੰ ਜਦ ਆਪਣੇ ਪਿਤਾ ਦੀ ਸ਼ਹੀਦੀ ਬਾਰੇ ਪਤਾ ਲੱਗੇਗਾ ਤਾਂ ਉਹ ਮਾਣ ਮਹਿਸੂਸ ਕਰਾਂਗੇ।

PunjabKesari

ਦੱਸ ਦਈਏ ਕਿ ਜਿਉਫਿਰੇ ਕਿਏਟਨ ਨਾਲ ਜਦ 19 ਦਸੰਬਰ ਨੂੰ ਅੱਗ ਬੁਝਾ ਕੇ ਆਪਣੇ ਸਾਥੀਆਂ ਨਾਲ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਇਕ ਦਰੱਖਤ ਨਾਲ ਟਕਰਾ ਗਈ ਅਤੇ ਜਿਉਫਿਰੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਅਤੇ ਇਸ ਸੋਮਵਾਰ ਨੂੰ (30 ਦਸੰਬਰ, 2019) ਉਨ੍ਹਾਂ ਦੀ ਮੌਤ ਹੋ ਗਈ। ਉਥੇ ਹੀ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਹਰ ਇਕ ਕੋਸ਼ਿਸ਼ ਕਰ ਰਹੇ ਹਨ।

PunjabKesari


Khushdeep Jassi

Content Editor

Related News