ਸੂ ਕੀ ਦੇ ਯਾਂਗੂਨ ਸਥਿਤ ਘਰ 'ਤੇ ਪੈਟਰੋਲ ਬੰਬ ਸੁੱਟਣ ਵਾਲਾ ਦੋਸ਼ੀ ਗ੍ਰਿਫਤਾਰ

Saturday, Feb 03, 2018 - 02:52 PM (IST)

ਸੂ ਕੀ ਦੇ ਯਾਂਗੂਨ ਸਥਿਤ ਘਰ 'ਤੇ ਪੈਟਰੋਲ ਬੰਬ ਸੁੱਟਣ ਵਾਲਾ ਦੋਸ਼ੀ ਗ੍ਰਿਫਤਾਰ

ਯਾਂਗੂਨ— ਮਿਆਂਮਾਰ ਪੁਲਸ ਨੇ ਮਾਨਸਿਕ ਰੂਪ ਨਾਲ ਬੀਮਾਰ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਇਸ ਹਫਤੇ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਦੇ ਯਾਂਗੂਨ ਸਥਿਤ ਘਰ 'ਤੇ ਪੈਟਰੋਲ ਬੰਬ ਸੁੱਟਿਆ ਸੀ। ਵੀਰਵਾਰ ਨੂੰ ਜਦੋਂ ਸੂ ਕੀ ਦੇ ਲੇਕਸਾਈਡ ਵਿਲਾ ਦੇ ਗੇਟ ਅੰਦਰ ਬੰਬ ਸੁੱਟਿਆ ਸੀ ਗਿਆ ਤਾਂ ਉਹ ਉਸ ਸਮੇਂ ਘਰ 'ਚ ਨਹੀਂ ਸੀ। ਇਸ ਘਟਨਾ ਵਿਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੇ ਨੋਬਲ ਪੁਰਸਕਾਰ ਜੇਤੂ ਸੂ ਕੀ ਦੇ ਹਿਮਾਇਤੀਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ।

PunjabKesari
ਯਾਂਗੂਨ ਪੁਲਸ ਦੇ ਅਧਿਕਾਰਤ ਫੇਸਬੁੱਕ ਪੇਜ਼ 'ਤੇ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ ਹਮਲ ਦੇ ਇਕ ਚਸ਼ਮਦੀਦ ਵਲੋਂ ਲਈ ਗਈ ਤਸਵੀਰ ਦੀ ਮਦਦ ਨਾਲ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ 48 ਸਾਲਾ ਵਿਨ ਨਾਇੰਗ ਨੂੰ ਗ੍ਰਿਫਤਾਰ ਕਰ ਲਿਆ। ਰਿਪੋਰਟ ਵਿਚ ਕਿਹਾ ਗਿਆ, ''ਗ੍ਰਿਫਤਾਰ ਕੀਤੇ ਵਿਅਕਤੀ ਨੇ ਮਨਜ਼ੂਰ ਕੀਤਾ ਕਿ ਉਸ ਨੇ ਪੈਟਰੋਲ ਨਾਲ ਭਰੀ ਬੋਤਲ ਚੁੱਕੀ ਅਤੇ ਇਸ ਨੂੰ ਘਰ ਅੰਦਰ ਸੁੱਟ ਦਿੱਤਾ।'' ਇਹ ਵੀ ਦੱਸਿਆ ਗਿਆ ਹੈ ਕਿ ਵਿਨ ਇਕ ਨਿਰਮਾਣ ਕੰਪਨੀ ਵਿਚ ਕਰਮਚਾਰੀ ਹੈ। ਪੁਲਸ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਵਿਨ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰ ਫਿਰ ਵੀ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  


Related News