ਕੈਲੀਫੋਰਨੀਆ ਸੂਬੇ ਦੇ ਐਲਕ ਗਰੋਵ ਪਾਰਕ ਦੀਆਂ ਤੀਆਂ 7 ਅਗਸਤ ਨੂੰ

Sunday, Jun 05, 2022 - 01:28 PM (IST)

ਕੈਲੀਫੋਰਨੀਆ ਸੂਬੇ ਦੇ ਐਲਕ ਗਰੋਵ ਪਾਰਕ ਦੀਆਂ ਤੀਆਂ 7 ਅਗਸਤ ਨੂੰ

ਸੈਕਰਾਮੈਂਟੋ (ਰਾਜ ਗੋਗਨਾ): ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ (ਨਾਨ ਪਰਾਫਿਟ) ਵੱਲੋਂ ਇਸ ਵਾਰ ਤੀਆਂ ਦਾ ਮੇਲਾ 7 ਅਗਸਤ, ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ‘ਤੀਆਂ ਤੀਜ਼ ਦੀਆਂ’ ਨਾਂ ਹੇਠ ਮਨਾਏ ਜਾਂਦੇ ਇਸ ਮੇਲੇ ਲਈ ਪ੍ਰਬੰਧਕਾਂ ਵੱਲੋਂ ਤਿਆਰੀਆਂ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਚੁੱਕੀਆਂ ਹਨ। ਐਲਕ ਗਰੋਵ ਰਿਜ਼ਨਲ ਪਾਰਕ ਵਿਖੇ ਹੋਣ ਵਾਲੇ ਇਸ ਔਰਤਾਂ ਦੇ ਮੇਲੇ ‘ਚ ਗਿੱਧਾ, ਗੀਤ-ਸੰਗੀਤ, ਬੋਲੀਆਂ-ਟੱਪੇ, ਸੁਹਾਗ, ਘੋੜੀਆਂ ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-  20 ਕਰੋੜ 'ਚੋਂ ਹੁੰਦਾ ਹੈ ਅਜਿਹਾ ਇਕ ਵਾਰ- ਔਰਤ ਨੇ ਇਕੱਠੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ, ਸਾਰੇ ਇਕੋ-ਜਿਹੇ

ਇਸ ਵਾਰ ਇਹ ਤੀਆਂ ਸੀ.ਐੱਸ.ਡੀ. ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਤੀਆਂ ‘ਚ ਕੈਲੀਫੋਰਨੀਆ ਭਰ ਤੋਂ ਵੈਂਡਰ ਪਹੁੰਚ ਕੇ ਪੰਜਾਬ ਵਰਗਾ ਮਾਹੌਲ ਸਿਰਜਦੇ ਹਨ, ਜਿੱਥੋਂ ਔਰਤਾਂ ਕੱਪੜੇ, ਦੇਸੀ ਜੁੱਤੀਆਂ, ਗਹਿਣੇ-ਗੱਟੇ ਆਦਿ ਖਰੀਦਦੀਆਂ ਹਨ। ਖਾਣ-ਪੀਣ ਦੇ ਸਟਾਲ ਵੀ ਵਿਸ਼ੇਸ਼ ਤੌਰ ‘ਤੇ ਲਗਾਏ ਜਾਂਦੇ ਹਨ। ਹੋਰ ਜਾਣਕਾਰੀ ਲਈ ਅਤੇ ਸਟਾਲ ਬੁੱਕ ਕਰਾਉਣ ਲਈ 916-320-9444 ਅਤੇ ਟੀਮ ਐਂਟਰੀ ਕਰਾਉਣ ਲਈ 916-240-6969 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


author

Vandana

Content Editor

Related News