ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਜਾਰੀ, 11ਵੀਂ ਜਮਾਤ ਦੇ ਵਿਦਿਆਰਥੀ ਦੀ ਲਿੰਚਿਗ ਦੀ ਕੋਸ਼ਿਸ਼

Tuesday, Oct 29, 2024 - 04:04 PM (IST)

ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਜਾਰੀ, 11ਵੀਂ ਜਮਾਤ ਦੇ ਵਿਦਿਆਰਥੀ ਦੀ ਲਿੰਚਿਗ ਦੀ ਕੋਸ਼ਿਸ਼

ਢਾਕਾ- ਬੰਗਲਾਦੇਸ਼ ਵਿੱਚ ਤਖਤਾਪਲਟ ਤੋਂ ਬਾਅਦ ਉਥੋਂ ਦੇ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿੰਦੂ ਆਬਾਦੀ 'ਤੇ ਲਗਾਤਾਰ ਵੱਖ-ਵੱਖ ਤਰੀਕਿਆਂ ਨਾਲ ਹਮਲੇ ਹੋ ਰਹੇ ਹਨ। ਇਨ੍ਹਾਂ ਹਮਲਿਆਂ 'ਚ ਹਿੰਦੂ ਵਿਦਿਆਰਥੀਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ 28 ਅਕਤੂਬਰ ਨੂੰ ਬੰਗਲਾਦੇਸ਼ ਦੇ ਫਰੀਦਪੁਰ ਜ਼ਿਲੇ 'ਚ 11ਵੀਂ ਜਮਾਤ ਦੇ ਹਿੰਦੂ ਵਿਦਿਆਰਥੀ ਹਿਰਦੇ ਪਾਲਪਰ ਦੀ ਮੌਬ ਲਿੰਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਹਿਰਦੇ ਪਾਲਪਰ ਨੂੰ ਗ੍ਰਿਫ਼ਤਾਰ ਕਰਕੇ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਬੰਗਲਾਦੇਸ਼ 'ਚ ਕਾਨੂੰਨ ਵਿਵਸਥਾ ਪੁਲਸ ਦੇ ਨਾਲ-ਨਾਲ ਫੌਜ ਵੱਲੋਂ ਵੀ ਸੰਭਾਲੀ ਜਾ ਰਹੀ ਹੈ।

ਮੌਬ ਲਿੰਚਿੰਗ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਫੌਜ ਦੇ ਜਵਾਨ ਹਿਰਦੇ ਪਾਲਪਰ ਨੂੰ ਗ੍ਰਿਫ਼ਤਾਰ ਕਰ ਕੇ ਲਿਜਾ ਰਹੇ ਹਨ ਅਤੇ ਰਸਤੇ 'ਚ ਉਸ ਨੂੰ ਕੁੱਟ ਰਹੇ ਹਨ। ਇਸ ਤੋਂ ਇਲਾਵਾ ਪਿੱਛੇ ਕੱਟੜਪੰਥੀਆਂ ਦੀ ਭੀੜ ਵੀ ਲਗਾਤਾਰ ਉਸ ਨੂੰ ਮਾਰਨ ਦੇ ਨਾਅਰੇ ਲਗਾ ਰਹੀ ਹੈ। ਗ੍ਰਿਫਤਾਰੀ ਦੌਰਾਨ ਹਿਰਦੇ ਪਾਲਪਰ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਅਜਿਹਾ ਹੀ ਮਾਮਲਾ ਖੁੱਲਨਾ ਦੇ ਉਤਸਵ ਮੰਡਲ ਨਾਲ ਵਾਪਰਿਆ ਸੀ, ਜਿੱਥੇ ਸੋਸ਼ਲ ਮੀਡੀਆ ਰਾਹੀਂ ਪੈਗੰਬਰ ਮੁਹੰਮਦ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਲਾਇਆ ਗਿਆ ਸੀ ਅਤੇ ਭੀੜ ਵੱਲੋਂ ਕੁੱਟਮਾਰ ਕੀਤੀ ਗਈ ਸੀ। ਹਾਲ ਹੀ 'ਚ ਚਾਂਦਪੁਰ ਜ਼ਿਲੇ 'ਚ ਗੋਵਿੰਦ ਦੇ ਘਰ 'ਤੇ ਵੀ ਸਥਾਨਕ ਕੱਟੜਪੰਥੀ ਮੁਸਲਿਮ ਸੰਗਠਨਾਂ ਨੇ ਹਮਲਾ ਕੀਤਾ ਸੀ। ਗੋਵਿੰਦ 'ਤੇ ਇਸਲਾਮਿਕ ਕੱਟੜਪੰਥੀ ਸੰਗਠਨਾਂ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦਾ ਵੀ ਦੋਸ਼ ਲਗਾਇਆ ਸੀ।

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਬਦਤਰ ਹੋਏ ਹਾਲਾਤ, Food Bank 'ਚ ਵੀ ਮੁੱਕਣ ਲੱਗਾ ਖਾਣਾ, ਅੰਤਰਰਾਸ਼ਟਰੀ ਵਿਦਿਆਰਥੀ ਬੇਬਸ

ਬੰਗਲਾਦੇਸ਼ ਦੇ ਹਿੰਦੂ ਸੰਗਠਨਾਂ ਦਾ ਦੋਸ਼ ਹੈ ਕਿ ਇਕ ਸਾਜ਼ਿਸ਼ ਦੇ ਤਹਿਤ ਹਿੰਦੂਆਂ ਦੇ ਨਾਂ 'ਤੇ ਫਰਜ਼ੀ ਸੋਸ਼ਲ ਮੀਡੀਆ ਆਈਡੀਜ਼ ਬਣਾਈਆਂ ਜਾ ਰਹੀਆਂ ਹਨ ਅਤੇ ਅਜਿਹੀਆਂ ਪੋਸਟਾਂ ਵਾਇਰਲ ਕਰਕੇ ਵੱਖ-ਵੱਖ ਇਲਾਕਿਆਂ 'ਚ ਹਿੰਦੂ ਲੜਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਵਿਰੋਧ 'ਚ ਹਿੰਦੂ ਸੰਗਠਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਸੁਰੱਖਿਆ ਦੀ ਮੰਗ ਕਰ ਰਹੇ ਹਨ ਪਰ ਬੰਗਲਾਦੇਸ਼ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ 'ਤੇ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ, ਜਦਕਿ ਕੱਟੜਪੰਥੀ ਸੰਗਠਨਾਂ ਵਲੋਂ ਕੀਤੀਆਂ ਗਈਆਂ ਸ਼ਿਕਾਇਤਾਂ 'ਤੇ ਹਿੰਦੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News