ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਮੰਦਭਾਗੀ - ਇਤਿਹਾਸ ਯੂਕੇ
Sunday, Dec 19, 2021 - 10:24 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਕਰਨ ਦੀ ਕੋਸ਼ਿਸ਼ ਦੀ ਘਟਨਾ ਸੰਬੰਧੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਕਾਟਲੈਂਡ ਦੀ ਸੰਸਥਾ "ਇਤਿਹਾਸ ਯੂਕੇ" ਦੇ ਆਗੂਆਂ ਵੱਲੋਂ ਵੀ ਇਸ ਘਿਨਾਉਣੀ ਕੋਸ਼ਿਸ਼ ਦਾ ਸਖਤ ਨੋਟਿਸ ਲੈਂਦਿਆਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਥ ਦੋਖੀ ਤਾਕਤਾਂ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਸਿੱਖੀ ਨਾਲ ਆਢਾ ਲਾ ਕੇ ਸੁੱਖ ਦੀ ਨੀਂਦ ਨਸੀਬ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਗੁ.ਕਰਤਾਰਪੁਰ ਸਾਹਿਬ ਪਾਕਿ ਵਿਖੇ ਪ੍ਰਸ਼ਾਦਿ ਵਾਲੇ ਪੈਕਟਾਂ ਅੰਦਰ ਸਿਗਰਟਾਂ ਦੇ ਇਸ਼ਤਿਹਾਰ ਕਾਰਨ ਸੰਗਤ 'ਚ ਰੋਸ
ਇਤਿਹਾਸ ਯੂਕੇ ਦੇ ਮੁੱਖ ਬੁਲਾਰੇ ਹਰਪਾਲ ਸਿੰਘ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਜਿਹੀ ਨਾਪਾਕ ਕੋਸ਼ਿਸ਼ ਤੇ ਕਰਤੂਤ ਹਰਗਿਜ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸਿੱਖ ਵਿਰੋਧੀ ਅਨਸਰਾਂ ਨੂੰ ਇਸੇ ਤਰ੍ਹਾਂ ਹੀ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਜਿਹੜੇ ਸਿੱਖ ਨੌਜਵਾਨਾਂ ਵੱਲੋਂ ਦੁਸ਼ਟ ਨੂੰ ਮੌਕੇ 'ਤੇ ਸਜ਼ਾ ਦਿੱਤੀ ਹੈ, ਉਹਨਾਂ ਦੀ ਕਾਨੂੰਨੀ ਪੈਰਵਾਈ ਜਾਂ ਹੋਰ ਮਦਦ ਲਈ ਇਤਿਹਾਸ ਯੂਕੇ ਸੰਸਥਾ ਹਰ ਵਕਤ ਤਿਆਰ ਰਹੇਗੀ।