ਔਰਤ ਨੂੰ ਮਾਰਨ ਤੋਂ ਬਾਅਦ ਵੀ ਕਰਦੇ ਰਹੇ ਬਲਾਤਕਾਰ, ਹਮਲੇ 'ਚ ਬਚੇ ਸ਼ਖ਼ਸ ਨੇ ਬਿਆਨ ਕੀਤੀ ਹਮਾਸ ਦੀ ਬੇਰਹਿਮੀ

Saturday, Jan 06, 2024 - 04:44 PM (IST)

ਔਰਤ ਨੂੰ ਮਾਰਨ ਤੋਂ ਬਾਅਦ ਵੀ ਕਰਦੇ ਰਹੇ ਬਲਾਤਕਾਰ, ਹਮਲੇ 'ਚ ਬਚੇ ਸ਼ਖ਼ਸ ਨੇ ਬਿਆਨ ਕੀਤੀ ਹਮਾਸ ਦੀ ਬੇਰਹਿਮੀ

ਗਾਜ਼ਾ- ਇਜ਼ਰਾਈਰਲ ਵਿਚ ਹਮਾਸ ਦੇ 7 ਅਕਤੂਬਰ ਨੂੰ ਹੋਏ ਹਮਲੇ ਵਿਚ ਬਚੇ 24 ਸਾਲਾ ਨੌਜਵਾਨ ਰੇਜ ਕੋਹੇਨ ਨੇ ਅੱਖੀਂ ਦੇਖੀ ਭਿਆਨਕ ਕਹਾਣੀ ਬਿਆਨ ਕੀਤੀ ਹੈ। ਦਰਅਸਲ ਇਜ਼ਰਾਈਲ 'ਤੇ ਹਮਲਾ ਕਰਨ ਤੋਂ ਬਾਅਦ ਹਮਾਸ ਦੇ ਅੱਤਵਾਦੀ ਇਕ ਸੰਗੀਤ ਸਮਾਰੋਹ ਵਿਚ ਦਾਖ਼ਲ ਹੋ ਗਏ ਸਨ ਅਤੇ ਰੇਜ ਕੋਹੇਨ ਵੀ ਆਪਣੀ ਪ੍ਰੇਮਿਕਾ ਨਾਲ ਇਸ ਸਮਾਰੋਹ ਵਿਚ ਮੌਜੂਦ ਸੀ। ਉਸ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਸਾਹਮਣੇ ਇਕ ਨੌਜਵਾਨ ਇਜ਼ਰਾਇਲੀ ਮਹਿਲਾ ਨਾਲ ਬਲਾਤਕਾਰ ਹੋਇਆ ਅਤੇ ਫਿਰ 5 ਲੋਕਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ 21 ਸਾਲਾ ਸਾਂਸਦ ਨੇ ਨੱਚ ਕੇ ਦਿੱਤਾ ਭਾਸ਼ਣ, ਅਜਿਹਾ ਗਰਜੀ ਕਿ ਹਿੱਲ ਗਈ ਸੰਸਦ (ਵੀਡੀਓ)

ਸੀ.ਐੱਨ.ਐੱਨ. ਨਾਲ ਗੱਲ ਕਰਦੇ ਹੋਏ ਕੋਹੇਨ ਨੇ ਦਾਅਵਾ ਕੀਤਾ ਕਿ ਜਦੋਂ ਹਮਾਸ ਦੇ ਲੜਾਕਿਆਂ ਨੇ ਸਮਾਰੋਹ 'ਤੇ ਹਮਲਾ ਕੀਤਾ ਤਾਂ ਉਹ ਲੁਕਿਆ ਹੋਇਆ ਸੀ ਅਤੇ ਉਸ ਨੇ ਦੇਖਿਆ ਕਿ ਇਕ ਚਿੱਟੇ ਰੰਗ ਦੀ ਵੈਨ ਵਿਚੋਂ 5 ਲੋਕ ਬਾਹਰ ਨਿਕਲਦੇ ਹਨ। ਇਨ੍ਹਾਂ ਲੋਕਾਂ ਨੇ ਇਕ ਮਹਿਲਾ ਨੂੰ ਫੜਿਆ ਅਤੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਕੋਹੇਨ ਮੁਤਾਬਕ ਉਨ੍ਹਾਂ ਵਿਚੋਂ ਇਕ ਨੇ ਕੱਪੜੇ ਉਤਾਰਨ ਮਗਰੋਂ ਮਹਿਲਾ ਨਾਲ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ। ਬਲਾਤਕਾਰ ਕਰਨ ਦੇ ਉਸ ਨੇ ਚਾਕੂ ਕੱਢਿਆ ਅਤੇ ਮਹਿਲਾ ਨੂੰ ਮਾਰ ਦਿੱਤਾ। ਇਹ ਕਰਨ ਦੇ ਬਾਅਦ ਉਹ ਲਾਸ਼ ਨਾਲ ਵੀ ਬਲਾਤਕਾਰ ਕਰਦਾ ਰਿਹਾ। ਇਸ ਦੌਰਾਨ ਉਹ ਲੋਕ ਲਗਾਤਾਰ ਹੱਸ ਰਹੇ ਸਨ। 

ਇਹ ਵੀ ਪੜ੍ਹੋ: ਨਿਊਯਾਰਕ ਦੇ ਸ਼ਹਿਰ ਬ੍ਰਾਈਟਨ ਨੇ ਰਚਿਆ ਇਤਿਹਾਸ, ਵਿਕਰਮ ਵਿਲਖੂ ਬਣੇ ਪਹਿਲੇ ਭਾਰਤੀ-ਅਮਰੀਕੀ ਜੱਜ

ਕੋਹੇਨ ਨੂੰ 9 ਘੰਟੇ ਤੱਕ ਝਾੜੀਆਂ 'ਚ ਲੁਕੇ ਰਹਿਣ ਤੋਂ ਬਾਅਦ ਮਦਦ ਮਿਲੀ। ਦੋ ਮਹੀਨੇ ਪਹਿਲਾਂ ਹੀ ਕੋਹੇਨ ਦੀ ਪ੍ਰੇਮਿਕਾ ਬਣੀ ਮਾਇਆ ਦੀ ਵੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਆਪਣੇ ਦੋਸਤ ਨਾਲ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਮਿਊਜ਼ਿਕ ਫੈਸਟੀਵਲ ਦੇ ਆਯੋਜਕ ਰਾਮੀ ਸੈਮੂਅਲ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਜਦੋਂ ਉਹ ਦੌੜ ਰਹੇ ਸਨ ਤਾਂ ਉਨ੍ਹਾਂ ਨੇ ਔਰਤਾਂ ਨੂੰ ਬਿਨਾਂ ਕੱਪੜਿਆਂ ਦੇ ਉਥੇ ਪਏ ਦੇਖਿਆ ਅਤੇ ਉਨ੍ਹਾਂ ਨੂੰ ਦੇਖ ਕੇ ਇਹ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਨਾਲ ਕੀ ਹੋਇਆ ਹੈ। ਹਾਲਾਂਕਿ, ਹਮਾਸ ਨੇ ਹਮਲੇ ਦੌਰਾਨ ਜਿਨਸੀ ਹਿੰਸਾ ਦੇ ਦੋਸ਼ਾਂ ਤੋਂ ਸਖ਼ਤੀ ਨਾਲ ਇਨਕਾਰ ਕੀਤਾ ਹੈ, ਜਦਕਿ ਇਜ਼ਰਾਈਲ ਸਰਕਾਰ ਦਾ ਕਹਿਣਾ ਹੈ ਕਿ ਇਸ ਦੌਰਾਨ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਹਾਜ਼ 'ਚ 2 ਧੀਆਂ ਨਾਲ ਸਫ਼ਰ ਕਰ ਰਹੇ ਸਨ ਅਦਾਕਾਰ ਕ੍ਰਿਸਚੀਅਨ ਓਲੀਵਰ, ਸਮੁੰਦਰ 'ਚ ਡਿੱਗਿਆ ਪਲੇਨ, ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News