''ਸਿੱਖ'' ਕੈਬ ਡਰਾਈਵਰ ''ਤੇ ਹਮਲੇ ਦਾ ਮਾਮਲਾ, ਅਮਰੀਕਾ ਦਾ ''ਬਿਆਨ'' ਆਇਆ ਸਾਹਮਣੇ
Sunday, Jan 09, 2022 - 05:55 PM (IST)
ਨਿਊਯਾਰਕ (ਭਾਸ਼ਾ): ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਜੌਨ ਐਫ ਕੈਨੇਡੀ (ਜੇਐਫਕੇ) ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਸਿੱਖ ਕੈਬ ਡਰਾਈਵਰ ’ਤੇ ਹਮਲੇ ਦੀਆਂ ਰਿਪੋਰਟਾਂ ਤੋਂ ਵਿਭਾਗ ਬਹੁਤ ਪਰੇਸ਼ਾਨ ਹੈ। ਵਿਦੇਸ਼ ਵਿਭਾਗ ਨੇ ਚੁੱਪੀ ਤੋੜਦੇ ਹੋਏ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ। ਵਿਭਾਗ ਨੇ ਨਫ਼ਰਤ-ਅਧਾਰਤ ਹਿੰਸਾ ਦੇ ਕਿਸੇ ਵੀ ਰੂਪ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਨਫ਼ਰਤ ਵਾਲੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ, ਚਾਹੇ ਅਜਿਹੇ ਅਪਰਾਧ ਕਿਤੇ ਵੀ ਹੋਏ ਹੋਣ।
ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਵੀਡੀਓ ਵਿੱਚ ਇੱਕ ਅਣਪਛਾਤਾ ਵਿਅਕਤੀ ਇੱਥੇ ਜੇਐਫਕੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਹਮਲਾਵਰ ਨੇ ਟੈਕਸੀ ਡਰਾਈਵਰ ਦੀ ਪੱਗ ਲਾਹ ਦਿੱਤੀ ਅਤੇ ਉਸ ਵਿਰੁੱਧ ਅਪਸ਼ਬਦ ਵਰਤੇ। ਬਿਨਾਂ ਤਾਰੀਖ਼ ਦੇ 26 ਸੰਕਿਟ ਦੀ ਇਹ ਵੀਡੀਓ 4 ਜਨਵਰੀ ਨੂੰ ਟਵਿੱਟਰ ਯੂਜ਼ਰ ਨਵਜੋਤ ਪਾਲ ਕੌਰ ਦੁਆਰਾ ਮਾਈਕ੍ਰੋ ਬਲੌਗਿੰਗ ਸਾਈਟ 'ਤੇ ਅਪਲੋਡ ਕੀਤੀ ਗਈ ਸੀ। ਵੀਡੀਓ ਵਿੱਚ ਇੱਕ ਵਿਅਕਤੀ ਏਅਰਪੋਰਟ ਦੇ ਬਾਹਰ ਇੱਕ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਕੌਰ ਨੇ ਦੱਸਿਆ ਕਿ ਇਹ ਵੀਡੀਓ ਏਅਰਪੋਰਟ 'ਤੇ ਮੌਜੂਦ ਇਕ ਵਿਅਕਤੀ ਨੇ ਸ਼ੂਟ ਕੀਤਾ ਸੀ।
Another Sikh cab driver assaulted. This one at JFK Airport in NYC.
— Simran Jeet Singh (@simran) January 5, 2022
So upsetting to see. But it’s crucial that we don’t look away.pic.twitter.com/43s0jXMLSt
ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ (ਐਸਸੀਏ) ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਜੇਐਫਕੇ ਹਵਾਈ ਅੱਡੇ 'ਤੇ ਪਿਛਲੇ ਹਫ਼ਤੇ ਬਣਾਈ ਗਈ ਇੱਕ ਵੀਡੀਓ ਵਿੱਚ ਇੱਕ ਸਿੱਖ ਕੈਬ ਡਰਾਈਵਰ 'ਤੇ ਹਮਲੇ ਦੀਆਂ ਰਿਪੋਰਟਾਂ ਤੋਂ ਬਹੁਤ ਦੁਖੀ ਹਾਂ। ਸਾਡੀ ਵਿਭਿੰਨਤਾ ਅਮਰੀਕਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਅਸੀਂ ਕਿਸੇ ਵੀ ਕਿਸਮ ਦੀ ਨਫ਼ਰਤ-ਅਧਾਰਿਤ ਹਿੰਸਾ ਦੀ ਨਿੰਦਾ ਕਰਦੇ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਨਫ਼ਰਤੀ ਅਪਰਾਧਾਂ ਦੇ ਦੋਸ਼ੀਆਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਇਆ ਜਾਵੇ, ਜਿੱਥੇ ਵੀ ਅਜਿਹੇ ਅਪਰਾਧ ਹੋ ਸਕਦੇ ਹਨ।'
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਯੂਕਰੇਨ ਨੂੰ ਲੈ ਕੇ ਰੂਸ ਨੂੰ ਦਿੱਤੀ ਸਖ਼ਤ ਚਿਤਾਵਨੀ
ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਉਸ ਨੇ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਉਨ੍ਹਾਂ ਨੂੰ ਹਿੰਸਕ ਘਟਨਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ 'ਨਿਊਯਾਰਕ ਵਿਚ ਇਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ ਬਹੁਤ ਹੀ ਦੁਖਦਾਈ ਹੈ। ਅਸੀਂ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਉਨ੍ਹਾਂ ਨੂੰ ਇਸ ਹਿੰਸਕ ਘਟਨਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਟਵਿੱਟਰ ਯੂਜ਼ਰ ਕੌਰ ਦੁਆਰਾ ਪੋਸਟ ਕੀਤੀ ਗਈ ਵੀਡੀਓ ਵਿੱਚ ਵਿਅਕਤੀ ਨੂੰ ਕਥਿਤ ਤੌਰ 'ਤੇ ਸਿੱਖ ਵਿਅਕਤੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਸੁਣਿਆ ਜਾ ਸਕਦਾ ਹੈ। ਉਹ ਸਿੱਖ ਨੂੰ ਵਾਰ-ਵਾਰ ਕੁੱਟਦਾ ਅਤੇ ਮੁੱਕਾ ਮਾਰਦਾ ਹੈ, ਉਸ ਦੀ ਪੱਗ ਲਾਹ ਦਿੰਦਾ ਹੈ। ਕੌਰ ਨੇ ਟਵੀਟ ਕੀਤਾ ਕਿ ਇਹ ਵੀਡੀਓ ਜੌਨ ਐੱਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਰਾਹਗੀਰ ਦੁਆਰਾ ਬਣਾਇਆ ਗਿਆ ਸੀ। ਮੇਰੇ ਕੋਲ ਇਸ ਵੀਡੀਓ ਦੇ ਅਧਿਕਾਰ ਨਹੀਂ ਹਨ ਪਰ ਮੈਂ ਸਿਰਫ਼ ਇਸ ਤੱਥ ਨੂੰ ਉਜਾਗਰ ਕਰਨਾ ਚਾਹੁੰਦਾ ਸੀ ਕਿ ਸਾਡੇ ਸਮਾਜ ਵਿੱਚ ਨਫ਼ਰਤ ਅਜੇ ਵੀ ਬਰਕਰਾਰ ਹੈ ਅਤੇ ਬਦਕਿਸਮਤੀ ਨਾਲ ਮੈਂ ਸਿੱਖ ਕੈਬ ਡਰਾਈਵਰਾਂ 'ਤੇ ਵਾਰ-ਵਾਰ ਹਮਲੇ ਹੁੰਦੇ ਦੇਖਿਆ ਹੈ।
ਇਹ ਘਟਨਾ ਨਿਊਯਾਰਕ ਸਿਟੀ ਦੇ ਜੇਐਫਕੇ ਏਅਰਪੋਰਟ 'ਤੇ ਵਾਪਰੀ। ਇਹ ਵੇਖਣਾ ਕਿੰਨਾ ਦੁਖਦਾਈ ਹੈ ਕਿ ਸਾਡੇ ਪਿਤਾ ਵਰਗੇ ਲੋਕਾਂ ਅਤੇ ਬਜ਼ੁਰਗਾਂ 'ਤੇ ਹਮਲਾ ਕੀਤਾ ਜਾਂਦਾ ਹੈ ਜਦੋਂ ਉਹ ਇਮਾਨਦਾਰ ਜੀਵਨ ਜਿਊਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਜਿਹੜੇ ਸਿੱਖ ਨਹੀਂ ਹਨ, ਉਨ੍ਹਾਂ ਲਈ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਕਿ ਤੁਹਾਨੂੰ ਆਪਣੀ ਪੱਗ ਉਤਾਰਦੇ ਦੇਖਣ ਦਾ ਕੀ ਅਰਥ ਹੈ। ਦੇਖਣ ਵਾਲੇ ਲਈ ਇਹ ਬਹੁਤ ਹੀ ਦੁਖਦਾਈ ਅਤੇ ਪਰੇਸ਼ਾਨ ਕਰਨਾ ਵਾਲਾ ਦ੍ਰਿਸ਼ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।