ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਨੇਕੀ ਦੀ ਕੁੱਟਮਾਰ ਦਾ ਜਾਣੋ ਪੂਰਾ ਸੱਚ (ਵੀਡੀਓ)

Saturday, Dec 26, 2020 - 01:21 PM (IST)

ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਨੇਕੀ ਦੀ ਕੁੱਟਮਾਰ ਦਾ ਜਾਣੋ ਪੂਰਾ ਸੱਚ (ਵੀਡੀਓ)

ਆਕਲੈਂਡ, (ਰਮਨਜੀਤ ਸਿੰਘ ਸੋਢੀ/ਹਰਮੀਕ ਸਿੰਘ) - ਸੋਸ਼ਲ ਮੀਡੀਆ 'ਤੇ ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਨੇਕੀ ਦੀ ਕੁੱਟਮਾਰ ਬਾਰੇ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਰੇਡੀਓ ਵਿਰਸਾ ਹੋਸਟ ਹਰਨੇਕ ਸਿੰਘ 'ਤੇ 23 ਦਸੰਬਰ ਦੀ ਰਾਤ ਹਮਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਆਕਲੈਂਡ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਕਈ ਹਮਲਾਵਰਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਸਮੇਂ ਉਹ ਹਸਪਤਾਲ ਵਿਚ ਭਰਤੀ ਹਨ।  ਡਾਕਟਰਾਂ ਮੁਤਾਬਕ ਉਨ੍ਹਾਂ ਦੀਆਂ ਕਈ ਸਰਜਰੀਆਂ ਵੀ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਂਝ ਉਨ੍ਹਾਂ ਨੂੰ ਹੋਸ਼ ਹੈ ਪਰ ਹਾਲਤ ਅਜੇ ਗੰਭੀਰ ਹੈ।

ਵੀਡੀਓ ਦੇਖਣ ਲਈ ਲਿੰਕ 'ਤੇ ਕਲਿੱਕ ਕਰੋ-

ਹਰਨੇਕ ਸਿੰਘ ਸਿੱਖ ਭਾਈਚਾਰੇ 'ਤੇ ਟਿੱਪਣੀਆਂ ਕਰਦੇ ਰਹਿੰਦੇ ਸਨ ਤੇ ਕਈ ਦੇਸ਼ਾਂ ਸਣੇ ਪੰਜਾਬ ਵਿਚ ਉਨ੍ਹਾਂ ਨੂੰ ਲੈ ਕੇ ਕਾਫ਼ੀ ਗੁੱਸਾ ਸੀ। ਕਿਸਾਨੀ ਅੰਦੋਲਨ ਦੇ ਨਾਲ-ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਹਰਨੇਕ ਸਿੰਘ ਨੇ ਅਜਿਹੀਆਂ ਗੱਲਾਂ ਕੀਤੀਆਂ ਸਨ ਕਿ ਉਹ ਵਿਵਾਦਾਂ ਵਿਚ ਰਹੇ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਇਸੇ ਕਾਰਨ ਹਮਲਾ ਹੋਇਆ ਹੈ।

ਪੁਲਸ ਵਲੋਂ ਹਮਲਾਵਰ ਸਬੰਧੀ ਕੋਈ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਬੀਤੇ ਦਿਨੀਂ ਇਕ ਨੌਜਵਾਨ ਦੀ ਤਸਵੀਰ ਸਾਂਝੀ ਕੀਤੀ ਜਾ ਰਹੀ ਸੀ ਤੇ ਕਿਹਾ ਜਾ ਰਿਹਾ ਸੀ ਕਿ ਉਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਬਾਅਦ ਵਿਚ ਨੌਜਵਾਨ ਨੇ ਖੁਲਾਸਾ ਕੀਤਾ ਕਿ ਉਸ ਦੀ ਝੂਠੀ ਤਸਵੀਰ ਲਾ ਕੇ ਸਾਂਝੀ ਕੀਤੀ ਗਈ ਸੀ ਜਦਕਿ ਉਸ ਦਾ ਇਸ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਰਨੇਕ ਸਿੰਘ ਦੀ ਟੀਮ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਅਜੋਕੇ ਸਮੇਂ ਮੁਤਾਬਕ ਸੋਚਦੇ ਹਨ, ਇਸੇ ਲਈ ਉਨ੍ਹਾਂ 'ਤੇ ਹਮਲਾ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਘਰ ਨੂੰ ਘੇਰਾ ਪਾ ਕੇ ਰੱਖਿਆ ਹੈ। 

►ਇਸ ਖ਼ਬਰ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣੀ ਰਾਇ


author

Lalita Mam

Content Editor

Related News