ਦੁਬਈ ਡਰੋਨ ਹਮਲੇ ਨੂੰ ਯਾਦ ਕਰ ਸਹਿਮ ਜਾਂਦੈ 'ਰਾਮਜਨ', ਦੱਸੀ ਉਸ ਦਿਨ ਦੀ ਕਹਾਣੀ

02/04/2022 7:40:46 PM

ਆਬੂਧਾਬੀ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਆਬੂਧਾਬੀ ਵਿੱਚ ਪਿਛਲੇ ਮਹੀਨੇ ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਕੀਤੇ ਗਏ ਹਮਲਿਆਂ ਕਾਰਨ ਭਾਰਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਭਾਰਤੀ ਮੂਲ ਦੇ ਟਰੱਕ ਡਰਾਈਵਰ ਰਾਮਜਨ ਰਥ ਨੇ ਉਸ ਹਾਦਸੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਪਹਿਲਾਂ ਤਾਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਕੁਝ ਪਲਾਂ ਲਈ ਸਭ ਕੁਝ ਬਿਖਰ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਉਹਨਾਂ ਦੇ ਪੈਰਾਂ ਵਿਚ ਵੀ ਅੱਗ ਲੱਗੀ ਹੋਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਰਵੱਈਏ ਖ਼ਿਲਾਫ਼ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਕਹੀ ਅਹਿਮ ਗੱਲ

ਰਾਮਜਨ ਈਂਧਣ ਨਾਲ ਭਰੇ ਟਰੱਕ ਚਲਾਉਂਦੇ ਹਨ। ਰਾਮਜਨ ਨੇ ਡਰੋਨ ਹਮਲੇ ਵਾਲੇ ਦਿਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਹੀ ਉਹਨਾਂ ਦਾ ਟਰੱਕ ਪੂਰੀ ਤਰ੍ਹਾਂ ਨਾਲ ਸੜ ਗਿਆ। ਰਾਮਜਨ ਨੇ ਮੁਸਾਫਾਹ ਵਿੱਚ ਭਾਰਤੀ ਕੈਂਟੀਨ ਨੇੜੇ ਐਸੋਸੀਏਟਡ ਪ੍ਰੈਸ ਨਾਲ ਗੱਲਬਾਤ ਕਰਦੇ ਸਮੇਂ ਇਹ ਗੱਲ ਕਹੀ। ਇਹ ਹਮਲਾ ਉਦਯੋਗਿਕ ਸ਼ਹਿਰ ਆਬੂਧਾਬੀ ਵਿੱਚ ਇੱਕ ਸਰਕਾਰੀ ਪਲਾਂਟ ਨੇੜੇ ਹੋਇਆ ਸੀ। ਰਾਮਜਨ ਦੇ ਪੈਰ ਵਿਚ ਸੱਟ ਲੱਗੀ ਸੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਉਸ ਹਾਦਸੇ ਨੂੰ ਯਾਦ ਕਰ ਸਹਿਮ ਜਾਂਦਾ ਹੈ।


Vandana

Content Editor

Related News