ਅਮਰੀਕਾ ''ਚ ਕੀਤੀ ਗਈ 5G ਨੈੱਟਵਰਕ ਦੀ ਟੈਸਟਿੰਗ, 2Gbps ਦੀ ਮਿਲੀ ਇੰਟਰਨੈੱਟ ਸਪੀਡ

Wednesday, May 01, 2019 - 10:41 AM (IST)

ਅਮਰੀਕਾ ''ਚ ਕੀਤੀ ਗਈ 5G ਨੈੱਟਵਰਕ ਦੀ ਟੈਸਟਿੰਗ, 2Gbps ਦੀ ਮਿਲੀ ਇੰਟਰਨੈੱਟ ਸਪੀਡ

ਗੈਜੇਟ ਡੈਸਕ– ਅਮਰੀਕੀ ਟੈਲੀਕਮਿਊਨੀਕੇਸ਼ਨ ਨੈੱਟਵਰਕ ਨਿਰਮਾਤਾ ਕੰਪਨੀ AT&T ਵਲੋਂ 5ਜੀ ਨੈੱਟਵਰਕ ਦੀ ਸਫਲ ਟੈਸਟਿੰਗ ਕੀਤੀ ਗਈਹੈ ਅਤੇ ਇਸ ਦੌਰਾਨ 2Gbps ਦੀ ਇੰਟਰਨੈੱਟ ਸਪੀਡ ਹਾਸਲ ਹੋਈ ਹੈ। ਦੱਸ ਦੇਈਏ ਕਿ ਅਟਲਾਂਟਾ 'ਚ ਕੀਤੀ ਗਈ ਇਸ ਟੈਸਟਿੰਗ ਦੌਰਾਨ Netgear ਕੰਪਨੀ ਵਲੋਂ ਤਿਆਰ ਮੋਬਾਇਲ ਰਾਊਟਰ ਦੀ ਵਰਤੋਂ ਕੀਤੀ ਗਈ ਹੈ। ਟੈਸਟ ਦੌਰਾਨ ਆਸ ਅਨੁਸਾਰ ਨਤੀਜੇ ਮਿਲੇ ਹਨ।

10 ਸੈਕੰਡ 'ਚ ਡਾਊਨਲੋਡ ਕਰ ਸਕੋਗੇ 2 ਘੰਟਿਆਂ ਦੀ HD ਮੂਵੀ
AT&T ਦਾ ਦਾਅਵਾ ਹੈ ਕਿ ਯੂਜ਼ਰ 2 ਘੰਟਿਆਂ ਦੀ HD ਮੂਵੀ ਸਿਰਫ 10 ਸੈਕੰਡ ਵਿਚ ਡਾਊਨਲੋਡ ਕਰ ਸਕੇਗਾ। ਟੈਸਟਿੰਗ ਦੌਰਾਨ ਬਿਹਤਰੀਨ ਪ੍ਰਫਾਰਮੈਂਸ ਦੇਖਣ ਨੂੰ ਮਿਲੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਕਈ ਘੰਟਿਆਂ ਦੇ ਸਮੇਂ ਵਿਚ ਕੀਤੇ ਜਾਣ ਵਾਲੇ ਕੰਮ 5ਜੀ ਨੈੱਟਵਰਕ ਰਾਹੀਂ ਕੁਝ ਹੀ ਮਿੰਟਾਂ ਵਿਚ ਕੀਤੇ ਜਾ ਸਕਣਗੇ।

ਇਸ ਤੋਂ ਪਹਿਲਾਂ Verizon ਨੇ ਕੀਤੀ ਸੀ ਟੈਸਟਿੰਗ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਟੈਲੀਕਾਮ ਕੰਪਨੀ Verizon ਵਲੋਂ ਵੀ ਟੈਸਟਿੰਗ ਕੀਤੀ ਗਈ ਹੈ ਪਰ ਇਸ ਨੂੰ ਇਨਡੋਰ ਕੀਤਾ ਗਿਆ ਸੀ ਅਤੇ ਇਸ ਦੌਰਾਨ ਸਿਗਨਲ ਕਾਫੀ ਤੇਜ਼ੀ ਨਾਲ ਡਾਊਨ ਹੋ ਗਿਆ ਸੀ।


Related News