ਗਾਜ਼ਾ ''ਚ ਇਜ਼ਰਾਈਲੀ ਹਮਲੇ ''ਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਮੌਤ

Tuesday, Dec 17, 2024 - 06:54 PM (IST)

ਗਾਜ਼ਾ ''ਚ ਇਜ਼ਰਾਈਲੀ ਹਮਲੇ ''ਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਮੌਤ

ਯੇਰੂਸ਼ਲਮ (ਏਜੰਸੀ)- ਗਾਜ਼ਾ ਵਿਚ ਇਜ਼ਰਾਇਲੀ ਹਮਲੇ ਵਿਚ ਇਕ ਹੀ ਪਰਿਵਾਰ ਦੇ ਘੱਟੋ-ਘੱਟ 8 ਲੋਕ ਮਾਰੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਫਲਸਤੀਨੀ ਮੈਡੀਕਲ ਕਰਮਚਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲਾ ਦੀ ਐਂਬੂਲੈਂਸ ਅਤੇ ਐਮਰਜੈਂਸੀ ਸੇਵਾ ਦੇ ਅਨੁਸਾਰ, ਸੋਮਵਾਰ ਦੇਰ ਰਾਤ ਗਾਜ਼ਾ ਸ਼ਹਿਰ ਦੇ ਮੱਧ ਗੁਆਂਢੀ ਸ਼ਹਿਰ ਦਾਰਾਜ ਦੇ ਇੱਕ ਘਰ 'ਤੇ ਹਮਲਾ ਕੀਤਾ ਗਿਆ। ਬਚਾਅ ਕਰਮਚਾਰੀਆਂ ਨੇ ਮਲਬੇ ਹੇਠੋਂ 2 ਔਰਤਾਂ ਅਤੇ 4 ਬੱਚਿਆਂ ਸਮੇਤ 8 ਲੋਕਾਂ ਦੀਆਂ ਲਾਸ਼ਾਂ ਕੱਢੀਆਂ।

ਇਹ ਵੀ ਪੜ੍ਹੋ: PM ਮੋਦੀ ਨੇ ਫਰਾਂਸ 'ਚ ਚੱਕਰਵਾਤ ਚਿਡੋ ਕਾਰਨ ਹੋਈ ਤਬਾਹੀ 'ਤੇ ਪ੍ਰਗਟਾਇਆ ਦੁੱਖ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਇਸ ਹਮਲੇ 'ਤੇ ਇਜ਼ਰਾਇਲੀ ਫੌਜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਗਾਜ਼ਾ ਦੇ ਸਿਹਤ ਮੰਤਰਾਲਾ ਅਨੁਸਾਰ, ਗਾਜ਼ਾ ਵਿੱਚ ਪਿਛਲੇ 14 ਮਹੀਨਿਆਂ ਵਿੱਚ ਇਜ਼ਰਾਈਲੀ ਬੰਬਾਰੀ ਅਤੇ ਹਮਲੇ ਵਿੱਚ 45,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਮੰਤਰਾਲਾ ਦੇ ਅੰਕੜਿਆਂ ਵਿਚ ਲੜਾਕਿਆਂ ਅਤੇ ਆਮ ਨਾਗਰਿਕਾਂ ਵਿੱਚ ਅੰਤਰ ਨਹੀਂ ਕੀਤਾ ਗਿਆ ਹੈ, ਪਰ ਇਹ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿੱਚ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਸਨ। ਇਜ਼ਰਾਈਲ ਨੇ 7 ਅਕਤੂਬਰ 2023 ਨੂੰ ਹਮਾਸ ਦੁਆਰਾ ਦੱਖਣੀ ਇਜ਼ਰਾਈਲ 'ਤੇ ਕੀਤੇ ਹਮਲੇ ਦਾ ਬਦਲਾ ਲੈਣ ਲਈ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਵਿੱਚ ਅੱਤਵਾਦੀਆਂ ਨੇ ਲਗਭਗ 1,200 ਲੋਕਾਂ ਨੂੰ ਮਾਰ ਦਿੱਤਾ ਸੀ ਅਤੇ 250 ਹੋਰਾਂ ਨੂੰ ਅਗਵਾ ਕਰ ਲਿਆ ਸੀ, ਜਿਨ੍ਹਾਂ ਵਿੱਚੋਂ ਲਗਭਗ 100 ਅਜੇ ਵੀ ਕੈਦ ਵਿੱਚ ਹਨ।

ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਦੇ ਬੈਗ ਦੇ ਪਾਕਿਸਤਾਨ 'ਚ ਚਰਚੇ; ਸਾਬਕਾ ਮੰਤਰੀ ਨੇ ਕੀਤੀ ਤਾਰੀਫ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News