ਸੂਡਾਨ ''ਚ ਹੈਲੀਕਾਪਟਰ ਹਾਦਸਾਗ੍ਰਸਤ, ਅਲ-ਕਦਾਰਿਫ ਦੇ ਗਵਰਨਰ ਸਣੇ ਪੰਜ ਲੋਕਾਂ ਦੀ ਮੌਤ

Sunday, Dec 09, 2018 - 10:09 PM (IST)

ਸੂਡਾਨ ''ਚ ਹੈਲੀਕਾਪਟਰ ਹਾਦਸਾਗ੍ਰਸਤ, ਅਲ-ਕਦਾਰਿਫ ਦੇ ਗਵਰਨਰ ਸਣੇ ਪੰਜ ਲੋਕਾਂ ਦੀ ਮੌਤ

ਖਾਤੂਨ— ਪੂਰਬੀ ਸੂਡਾਨ 'ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਉਸ 'ਚ ਸਵਾਰ ਪੰਜ ਸਥਾਨਕ ਅਧਿਕਾਰੀਆਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਦੀ ਇਕ ਖਬਰ ਮੁਤਾਬਕ ਹੈਲੀਕਾਪਟਰ ਇਕ ਸੰਚਾਰ ਟਾਵਰ ਨਾਲ ਟਕਰਾ ਗਿਆ, ਜਿਸ ਨਾਲ ਉਸ 'ਚ ਅੱਗ ਲੱਗ ਗਈ। ਇਕ ਚਸ਼ਮਦੀਦ ਮੁਤਾਬਕ ਹੈਲੀਕਾਪਟਰ ਤੋਂ ਧੂੰਆਂ ਤੇ ਅੱਗ ਦੀਆਂ ਲਪਟਾ ਉਠਣ ਲੱਗੀਆਂ।

ਸਰਕਾਰੀ ਟੈਲੀਵੀਜ਼ਨ ਮੁਤਾਬਕ ਇਸ ਦੁਰਘਟਨਾ 'ਚ ਮਾਰੇ ਗਏ ਲੋਕਾਂ 'ਚ ਅਲ-ਕਦਾਰਿਫ ਸੂਬੇ ਦੇ ਗਵਰਨਰ, ਸਥਾਨਕ ਖੇਤੀਬਾੜੀ ਮੰਤਰੀ, ਸਥਾਨਕ ਪੁਲਸ ਮੁਖੀ ਸ਼ਾਮਲ ਹਨ। ਸੂਡਾਨ ਦੀ ਸਰਕਾਰੀ ਸੰਵਾਦ ਏਜੰਸੀ ਐੱਸ.ਯੂ.ਐੱਨ.ਏ. ਮੁਤਾਬਕ ਇਸ ਹਾਦਸੇ 'ਚ 6 ਸਰਕਾਰੀ ਅਧਿਕਾਰੀਆਂ ਦੀ ਮੌਤ ਹੋਈ ਹੈ।


author

Baljit Singh

Content Editor

Related News