ਕਾਂਗੋ ''ਚ ਮੋਹਲੇਧਾਰ ਮੀਂਹ ਕਾਰਨ ਘੱਟੋ-ਘੱਟ 300 ਲੋਕਾਂ ਦੀ ਮੌਤ

01/06/2024 1:04:59 PM

ਕਿਨਸ਼ਾਸਾ (ਵਾਰਤਾ)- ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (ਡੀ.ਆਰ.ਸੀ.) ਵਿਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਵਿਚ ਘੱਟੋ-ਘੱਟ 300 ਲੋਕਾਂ ਦੀ ਮੌਤ ਹੋ ਗਈ ਹੈ। ਇਕ ਮੰਤਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਜਿਕ ਮਾਮਲਿਆਂ, ਮਾਨਵਤਾਵਾਦੀ ਮਾਮਲਿਆਂ ਅਤੇ ਰਾਸ਼ਟਰੀ ਏਕਤਾ ਦੇ ਮੰਤਰੀ ਮੁਟਿੰਗਾ ਮੁਤੁਸ਼ਾਈ ਨੇ ਹੰਗਾਮੀ ਮੀਟਿੰਗ ਦੌਰਾਨ ਕਿਹਾ ਕਿ ਘੱਟੋ-ਘੱਟ 43,750 ਘਰ ਢਹਿ ਗਏ ਹਨ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ 21 ਸਾਲਾ ਸਾਂਸਦ ਨੇ ਨੱਚ ਕੇ ਦਿੱਤਾ ਭਾਸ਼ਣ, ਅਜਿਹਾ ਗਰਜੀ ਕਿ ਹਿੱਲ ਗਈ ਸੰਸਦ (ਵੀਡੀਓ)

ਉਨ੍ਹਾਂ ਨੇ ਸਫ਼ਾਈ ਅਤੇ ਸਾਫ਼ ਪਾਣੀ ਦੀ ਘਾਟ ਨਾਲ ਜੁੜੇ ਮਹਾਂਮਾਰੀ ਦੇ ਖ਼ਤਰਿਆਂ ਬਾਰੇ ਵੀ ਚੇਤਾਵਨੀ ਦਿੱਤੀ। ਮੰਤਰੀ ਨੇ ਕਾਂਗੋ ਦੇ ਅਧਿਕਾਰੀਆਂ ਨੂੰ ਪੀੜਤਾਂ ਦੀ ਮਦਦ ਲਈ ਤੁਰੰਤ ਫੰਡ ਜਾਰੀ ਕਰਨ ਲਈ ਕਿਹਾ। ਨਾਲ ਹੀ ਜ਼ਮੀਨ 'ਤੇ ਮਾਨਵਤਾਵਾਦੀ ਟੀਮਾਂ ਦਾ ਸਮਰਥਨ ਕਰਨ ਲਈ ਅੰਤਰਰਾਸ਼ਟਰੀ ਏਕਤਾ ਦੀ ਮੰਗ ਵੀ ਕੀਤੀ। ਸਤੰਬਰ ਤੋਂ ਮਈ ਤੱਕ ਚੱਲਣ ਵਾਲੇ ਬਰਸਾਤ ਦੇ ਮੌਸਮ ਦੌਰਾਨ ਡੀ.ਆਰ.ਸੀ. ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣਾ ਆਮ ਗੱਲ ਹੈ।

ਇਹ ਵੀ ਪੜ੍ਹੋ: ਨਿਊਯਾਰਕ ਦੇ ਸ਼ਹਿਰ ਬ੍ਰਾਈਟਨ ਨੇ ਰਚਿਆ ਇਤਿਹਾਸ, ਵਿਕਰਮ ਵਿਲਖੂ ਬਣੇ ਪਹਿਲੇ ਭਾਰਤੀ-ਅਮਰੀਕੀ ਜੱਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News