ਮਾਲੀ ''ਚ ਹੜ੍ਹ ਕਾਰਨ ਹੁਣ ਤੱਕ 177 ਲੋਕਾਂ ਦੀ ਮੌਤ, 148 ਜ਼ਖ਼ਮੀ
Saturday, Oct 12, 2024 - 03:32 PM (IST)

ਬਮਾਕੋ (ਏਜੰਸੀ)- ਮਾਲੀ ਵਿੱਚ ਮੀਂਹ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਆਏ ਹੜ੍ਹ ਕਾਰਨ ਘੱਟੋ-ਘੱਟ 177 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਂਹ ਅਤੇ ਹੜ੍ਹ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਧੀ ਨੇ ਮਾਪਿਆਂ ਦਾ ਕਤਲ ਕਰ 4 ਸਾਲਾਂ ਤੱਕ ਘਰ 'ਚ ਲੁਕਾ ਕੇ ਰੱਖੀਆਂ ਲਾਸ਼ਾਂ, ਅਦਾਲਤ ਨੇ ਸੁਣਾਈ ਵੱਡੀ ਸਜ਼ਾ
ਸ਼ੁੱਕਰਵਾਰ ਨੂੰ ਮਾਲੀ ਦੀ ਇੰਟਰ ਮਿਨਿੀਸਟਰੀਅਲ ਕਮੇਟੀ ਫਾਰ ਕ੍ਰਾਈਸਿਸ ਐਂਡ ਡਿਜਾਸਟਰ ਮੈਨੇਜਮੈਂਟ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਦੇਸ਼ ਵਿੱਚ ਹੜ੍ਹ ਦੀਆਂ 656 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ 148 ਲੋਕ ਜ਼ਖ਼ਮੀ ਹੋਏ ਹਨ ਅਤੇ 37,999 ਘਰ ਢਹਿ ਗਏ ਹਨ। ਇਸ ਹੜ੍ਹ ਨਾਲ 47,955 ਪਰਿਵਾਰਾਂ ਦੇ 264,646 ਲੋਕ ਪ੍ਰਭਾਵਿਤ ਹੋਏ ਹਨ। ਮਾਲੀ ਦੇ ਸਿੱਖਿਆ ਮੰਤਰਾਲਾ ਨੇ ਦੱਸਿਆ ਕਿ 128 ਪਬਲਿਕ ਸਕੂਲਾਂ ਨੂੰ ਹੜ੍ਹ ਪੀੜਤਾਂ ਲਈ ਪਨਾਹਗਾਹ ਵਜੋਂ ਵਰਤਿਆ ਜਾ ਰਿਹਾ ਹੈ। 167 ਸਕੂਲ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ 256 ਸਕੂਲਾਂ ਦੀਆਂ ਇਮਾਰਤਾਂ ਢਹਿ ਗਈਆਂ ਹਨ। ਦੇਸ਼ ਭਰ 'ਚ ਭਾਰੀ ਮੀਂਹ ਜਾਰੀ ਹੈ।
ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਲੈ ਕੇ ਡੋਨਾਲਡ ਟਰੰਪ ਨੇ ਦਿੱਤਾ ਵੱਡਾ ਬਿਆਨ
ਅਧਿਕਾਰੀਆਂ ਨੇ ਵਾਰ-ਵਾਰ ਵਸਨੀਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਖਾਲੀ ਕਰਨ ਅਤੇ ਪੈਦਲ, ਸਾਈਕਲ ਜਾਂ ਕਾਰ ਦੁਆਰਾ ਹੜ੍ਹ ਵਾਲੀਆਂ ਸੜਕਾਂ 'ਤੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਨਾਲ ਹੀ, ਵਸਨੀਕਾਂ ਨੂੰ ਨੱਕੋ-ਨੱਕ ਭਰੀਆਂ ਨਦੀਆਂ ਤੋਂ ਦੂਰ ਰਹਿਣ ਅਤੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮਾਲੀ ਦੀ ਸਰਕਾਰ ਨੇ 23 ਅਗਸਤ ਨੂੰ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ, ਜਿਸ ਕਾਰਨ ਸਕੂਲਾਂ ਦਾ ਨਵੇਂ ਸੈਸ਼ਨ ਦੀ ਸ਼ੁਰੂਆਤ 1 ਅਕਤੂਬਰ ਤੋਂ 4 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਬੰਗਲਾਦੇਸ਼ ’ਚ ਦੁਰਗਾ ਪੂਜਾ ਪੰਡਾਲ ’ਤੇ ਸੁੱਟਿਆ ਗਿਆ ਪੈਟਰੋਲ ਬੰਬ, ਮਚੀ ਹਫੜਾ-ਦਫੜੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8