ਕੀਨੀਆ ''ਚ ਹੜ੍ਹ ਕਾਰਨ 13 ਲੋਕਾਂ ਦੀ ਮੌਤ, 20000 ਲੋਕ ਪ੍ਰਭਾਵਿਤ

Saturday, Apr 13, 2024 - 11:04 AM (IST)

ਕੀਨੀਆ ''ਚ ਹੜ੍ਹ ਕਾਰਨ 13 ਲੋਕਾਂ ਦੀ ਮੌਤ, 20000 ਲੋਕ ਪ੍ਰਭਾਵਿਤ

ਨੈਰੋਬੀ (ਭਾਸ਼ਾ)- ਕੀਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 15,000 ਲੋਕ ਬੇਘਰ ਹੋ ਗਏ। ਮੌਸਮ ਵਿਗਿਆਨੀਆਂ ਨੇ ਜੂਨ ਤੱਕ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ ਨੇ ਕੀਨੀਆ ਰੈੱਡ ਕਰਾਸ ਸੋਸਾਇਟੀ ਦੇ ਹਵਾਲੇ ਨਾਲ ਵੀਰਵਾਰ ਨੂੰ ਦੱਸਿਆ ਕਿ ਮੀਂਹ ਕਾਰਨ ਕਰੀਬ 20,000 ਲੋਕ ਪ੍ਰਭਾਵਿਤ ਹੋਏ ਹਨ। ਇਸ ਵਿਚ ਮਾਰਚ ਦੇ ਮੱਧ ਤੋਂ ਦੇਸ਼ ਭਰ ਵਿਚ ਮੋਹਲੇਧਾਰ ਮੀਂਹ ਅਤੇ ਅਚਾਨਕ ਆਏ ਹੜ੍ਹ ਕਾਰਨ 15,000 ਲੋਕ ਬੇਘਰ ਹੋ ਗਏ ਹਨ। ਇਸ ਪੂਰਬੀ ਅਫਰੀਕੀ ਦੇਸ਼ ਵਿਚ ਮੀਂਹ ਦੇ ਪਿਛਲੇ ਮੌਸਮ ਵਿਚ ਹੜ੍ਹ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਵਧੇਰੇ ਭਾਰਤੀ ਚਾਹੁੰਦੇ ਹਨ ਮਜ਼ਬੂਤ ਨੇਤਾ, ਮੌਜੂਦਾ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ: ਅਧਿਐਨ

ਕੀਨੀਆ ਰੈੱਡ ਕਰਾਸ ਸੋਸਾਇਟੀ ਨੇ ਦੱਸਿਆ ਕਿ ਹੜ੍ਹ ਕਾਰਨ 5 ਮੁੱਖ ਸੜਕਾਂ ਦਾ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ, ਜਿਸ ਵਿਚ ਉੱਤਰੀ ਕੀਨੀਆ ਦਾ ਗੈਰਿਮਾ ਰੋਡ ਵੀ ਸ਼ਾਮਲ ਹੈ, ਜਿੱਥੇ 51 ਯਾਤਰੀਆਂ ਨੂੰ ਲਿਜਾ ਰਹੀ ਇਕ ਬੱਸ ਮੰਗਲਵਾਰ ਨੂੰ ਰੁੜ੍ਹ ਗਈ ਸੀ। ਸਾਰੇ ਯਾਤਰੀਆਂ ਨੂੰ ਬਚਾਅ ਲਿਆ ਗਿਆ ਸੀ। ਕੀਨੀਆ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਲਾਮੂ, ਤਾਨਾ ਰਿਵਰ ਅਤੇ ਗੈਰੀਸਾ ਕਾਉਂਟੀ ਦੇ ਨਿਵਾਸੀਆਂ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

cherry

Content Editor

Related News