ਜਨਮ ਲੈਂਦਿਆਂ ਹੀ ਬੱਚੇ ਨੂੰ ਕੋਰੋਨਾ ਵਾਇਰਸ ਨੇ ਘੇਰਿਆ

03/15/2020 2:05:51 AM

ਲੰਡਨ (ਏਜੰਸੀ)- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਲਗਾਤਾਰ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਵਾਇਰਸ ਦੇ ਚੱਲਦੇ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਵਿਚ ਇੰਗਲੈਂਡ ਦੀ ਰਾਜਧਾਨੀ ਲੰਡਨ ਤੋਂ ਇਕ ਅਜਿਹੀ ਖਬਰ ਹੈ ਜੋ ਬਹੁਤ ਹੀ ਚਿੰਤਾਜਨਕ ਹੈ। ਇਥੇ ਇਕ ਨਵਜਾਤ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਇਹ ਸਭ ਤੋਂ ਘੱਟ ਉਮਰ ਦੇ ਇਨਸਾਨ ਵਿਚ ਇਨਫੈਕਸ਼ਨ ਦਾ ਮਾਮਲਾ ਹੈ। ਮੈਟਰੋ ਅਖਬਾਰ ਮੁਤਾਬਕ ਨਵਜਾਤ ਦੇ ਜਨਮ ਦੇ ਅਗਲੇ ਹੀ ਦਿਨ ਉਸ ਦੀ ਮਾਂ ਉਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਨਿਮੋਨੀਆ ਦਾ ਸ਼ੱਕ ਹੋਣ 'ਤੇ ਨਾਰਥ ਮਿਡਲਸੈਕਸ ਹਸਪਤਾਲ ਲੈਕੇ ਗਈ ਸੀ, ਜਿੱਥੇ ਚੈਕਅਪ ਕਰਨ 'ਤੇ ਪਤਾ ਲੱਗਾ ਕਿ ਬੱਚੇ ਵਿਚ ਕੋਰੋਨਾ ਦਾ ਇਨਫੈਕਸ਼ਨ ਹੈ। ਨਾਰਥ ਮਿਡਲਸੈਕਸ ਯੂਨੀਵਰਸਿਟੀ ਹਸਪਤਾਲ ਐਨ. ਐਚ.ਐਸ. ਟਰੱਸਟ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ਸਾਡੇ ਹਸਪਤਾਲ ਦੇ ਦੋ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਮਿਲਿਆ ਹੈ। ਇਕ ਨੂੰ ਮਾਹਰ ਕੇਂਦਰ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਦੂਜੇ ਨੂੰ ਵੱਖ ਕਮਰੇ ਵਿਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।
ਹਸਪਤਾਲ ਵਲੋਂ ਕਿਹਾ ਗਿਆ ਹੈ ਕਿ ਬੱਚੇ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਚੇ ਦੇ ਸੰਪਰਕ ਵਿਚ ਆਏ ਹਸਪਤਾਲ ਦੇ ਮੁਲਾਜ਼ਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਸ ਬੱਚੇ ਦੇ ਜਨਮ ਦੇਣ ਤੋਂ ਬਾਅਦ ਹੀ ਇਸ ਬੀਮਾਰੀ ਨਾਲ ਇਨਫੈਕਟਿਡ ਹੋਣ ਬਾਰੇ ਪਤਾ ਲੱਗਾ। ਅਜਿਹੀ ਸੰਭਾਵਨਾ ਹੈ ਕਿ ਨਵਜਾਤ ਬੱਚਾ ਜਨਮ ਲੈਣ ਤੋਂ ਕੁਝ ਹੀ ਮਿੰਟਾਂ ਅੰਦਰ ਵਾਇਰਸ ਨਾਲ ਇਨਫੈਕਟਿਡ ਹੋ ਗਿਆ ਸੀ।
ਡਾਕਟਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬੱਚੇ ਨੂੰ ਇਹ ਬੀਮਾਰੀ ਗਰਭ ਵਿਚ ਹੀ ਹੋਈ ਜਾਂ ਜਨਮ ਦੌਰਾਨ ਉਹ ਇਸ ਤੋਂ ਇਨਫੈਕਟਿਡ ਹੋ ਗਿਆ। ਮਾਂ ਦਾ ਇਕ ਵਿਸ਼ੇਸ਼ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਦੋਂ ਕਿ ਉਸ ਦੇ ਬੱਚੇ ਨੂੰ ਕਿਸੇ ਹੋਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸ਼ਨੀਵਾਰ ਤੱਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਰੋਗੀਆਂ ਦੀ ਗਿਣਤੀ ਵੱਧ ਕੇ 798 ਹੋ ਗਈ ਅਤੇ ਇਸ ਵਾਇਰਸ ਨਾਲ 10 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ-ਕੋਰੋਨਾ ਵਾਇਰਸ : ਟੀਚਰ ਨੇ ਦੱਸਿਆ ਖੰਘਣ ਦਾ ਸਹੀ ਤਰੀਕਾ (ਵੀਡੀਓ)ਕੋਰੋਨਾ ਵਾਇਰਸ : ਵਿਦੇਸ਼ ਤੋਂ ਆਏ ਸ਼ੱਕੀ ਮਰੀਜ਼ਾਂ ਨੂੰ ਘਰੋਂ ਚੱਕ ਰਹੀ ਪੰਜਾਬ ਪੁਲਸ,ਕੋਰੋਨਾ ਤੋਂ ਖੌਫਜ਼ਦਾ ਹੋਈ ਦੁਨੀਆ, ਬੰਦ ਹੋਈਆਂ ਸਰਹੱਦਾਂ,ਇਸ ਗ੍ਰਹਿ 'ਤੇ ਪੈਂਦੈ 'ਲੋਹੇ ਦਾ ਮੀਂਹ', ਇਨ੍ਹਾਂ ਪਲੈਨੇਟਸ 'ਤੇ ਵਰ੍ਹਦੇ ਹਨ ਹੀਰੇ,ਇਟਲੀ 'ਚ 1400 ਤੋਂ ਜ਼ਿਆਦਾ ਦੀ ਮੌਤ ਤੇ ਸਪੇਨ 'ਚ 1500 ਨਵੇਂ ਮਾਮਲੇ ਆਏ ਸਾਹਮਣੇ,


Sunny Mehra

Content Editor

Related News