ਤਾਲਿਬਾਨ ਦੇ ਡਰੋਂ ਦੇਸ਼ ਛੱਡ ਕੇ ਭੱਜੇ ਅਸ਼ਰਫ ਗਨੀ ਨੇ ਅਫਗਾਨਿਸਤਾਨ ਪਰਤਣ ਦੀ ਖਾਧੀ ਕਸਮ

08/20/2021 9:17:17 AM

ਦੁਬਈ (ਅਨਸ)– ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਾਬੁਲ ਪਰਤਣ ਦੀ ਕਸਮ ਖਾਧੀ ਹੈ। ਉਹ ਕਾਬੁਲ ’ਚ ਤਾਲਿਬਾਨ ਦੀ ਐਂਟਰੀ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਏ ਸਨ। ਗਨੀ ਨੇ ਬੁੱਧਵਾਰ ਰਾਤ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਇਕ ਲਾਈਵ ਫੇਸਬੁੱਕ ਪ੍ਰਸਾਰਣ ਦੌਰਾਨ ਇਹ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਸੰਯੁਕਤ ਅਰਬ ਅਮੀਰਾਤ ’ਚ ਹਾਂ ਪਰ ਮੈਂ ਛੇਤੀ ਹੀ ਆਪਣੇ ਦੇਸ਼ ਪਰਤਾਂਗਾ।

ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਭੱਜੇ ਅਸ਼ਰਫ ਗਨੀ ਨੇ ਦਿੱਤੀ ਸਫ਼ਾਈ, ਕਿਹਾ-ਪਾਉਣ ਨੂੰ ਬਚੇ ਸਿਰਫ਼ ਇਕ ਜੋੜੀ ਕੱਪੜੇ

ਉਨ੍ਹਾਂ ਨੇ ਕਿਹਾ ਕਿ ਉਹ ਘਰ ਪਰਤਣ ਤੋਂ ਪਹਿਲਾਂ ਦੂਜਿਆਂ ਨਾਲ ਸਲਾਹ ਕਰ ਰਹੇ ਹਨ। ਗਨੀ ਨੇ ਕਿਹਾ ਕਿ ਉਹ ਅਫ਼ਗਾਨਾਂ ਲਈ ਇਨਸਾਫ਼ ਹਾਸਲ ਕਰਨ ਲਈ ਕੰਮ ਕਰਨਾ ਜਾਰੀ ਰੱਖਣਗੇ। ਗਨੀ ਨੇ ਕਿਹਾ ਕਿ ਮੈਨੂੰ ਕਾਬੁਲ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ, ਮੈਂ ਦੇਸ਼ ਨਾਲ ਧੋਖਾ ਨਹੀਂ ਕੀਤਾ। ਅਸੀਂ ਕਾਬੁਲ ਲਈ ਸ਼ਾਂਤੀ ਚਾਹੁੰਦੇ ਹਾਂ। ਮੈਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ ’ਚ ਯੁੱਧ ਖ਼ਤਮ ਹੋ ਜਾਏਗਾ। ਗਨੀ ਨੇ ਕਿਹਾ ਕਿ ਉਹ ਕਾਬੁਲ ਦੀ ਸੁਰੱਖਿਆ ਅਤੇ ਸੱਤਾ ਦੇ ਸ਼ਾਂਤੀਪੂਰਵਕ ਤਬਾਦਲੇ ਨੂੰ ਯਕੀਨੀ ਕਰਨ ਲਈ ਤਾਲਿਬਾਨ ਨਾਲ ਗੱਲਬਾਤ ਕਰ ਰਹੇ ਹਨ।

ਇਹ ਵੀ ਪੜ੍ਹੋ: UAE ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼

ਮੈਂ ਤਾਂ ਜੁੱਤੀਆਂ ਵੀ ਨਹੀਂ ਪਹਿਨ ਸਕਿਆ : ਗਨੀ
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਦੇ ਸਰਕਾਰੀ ਖਜ਼ਾਨੇ ਤੋਂ 12 ਅਰਬ ਰੁਪਏ ਲੈ ਕੇ ਭੱਜਣ ’ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਆਪਣੀਆਂ ਜੁੱਤੀਆਂ ਵੀ ਨਹੀਂ ਪਹਿਨ ਸਕਿਆ ਅਤੇ ਸੈਂਡਲ ’ਚ ਜਾਣਾ ਪਿਆ। ਅਸ਼ਰਫ ਗਨੀ ਨੇ ਕਿਹਾ ਕਿ ਮੈਂ ਸਿਰਫ਼ ਇਕ ਵੇਸਟਕੋਟ ਅਤੇ ਕੁੱਝ ਕੱਪੜੇ ਲੈ ਕੇ ਗਿਆ। ਮੇਰੀ ਹੱਤਿਆ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਮੈਂ ਪੈਸਾ ਲੈ ਕੇ ਭੱਜਿਆ ਹਾਂ। ਇਹ ਦੋਸ਼ ਬੇਬੁਨਿਆਦ ਹਨ। ਤੁਸੀਂ ਕਸਟਮ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਸਕਦੇ ਹੋ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਛੱਡ ਕੇ ਭੱਜੇ ਅਸ਼ਰਫ ਗਨੀ ਦੀ ਸਿਹਤ ਵਿਗੜੀ,UAE ਦੇ ਹਸਪਤਾਲ ’ਚ ਹਨ ਦਾਖ਼ਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News