ਕੋਰੋਨਾ ਦੇ ਮਾਮਲੇ ਵਧਣ ਕਾਰਨ ਚੀਨ ਦੇ ਵੁਹਾਨ ''ਚ 1.12 ਕਰੋੜ ਨਮੂਨਿਆਂ ਦੀ ਕੀਤੀ ਗਈ ਜਾਂਚ

08/07/2021 10:43:02 PM

ਬੀਜਿੰਗ-ਚੀਨ ਦੇ ਵੁਹਾਨ ਸ਼ਹਿਰ 'ਚ ਕੋਵਿਡ-19 ਦੇ ਮਾਮਲਿਆਂ 'ਚ ਫਿਰ ਤੋਂ ਹੋ ਰਹੇ ਵਾਧੇ ਦਰਮਿਆਨ ਲਗਭਗ 1.12 ਕਰੋੜ ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 2019 'ਚ ਵੁਹਾਨ ਸ਼ਹਿਰ 'ਚ ਹੀ ਸਾਹਮਣੇ ਆਇਆ ਸੀ। ਵੁਹਾਨ 'ਚ ਸਥਾਨਕ ਪੱਧਰ 'ਤੇ ਇਨਫੈਕਸ਼ਨ ਦੇ 6 ਨਵੇਂ ਮਾਮਲੇ ਆਏ ਹਨ। ਇਸ ਤੋਂ ਇਲਾਵਾ 15 ਹੋਰ ਲੋਕ ਇਨਫੈਕਟਿਡ ਮਿਲੇ ਪਰ ਉਨ੍ਹਾਂ 'ਚ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਸਨ।

ਇਹ ਵੀ ਪੜ੍ਹੋ : ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਬੋਲੇ-'ਵਿਸ਼ਵਾਸ ਨਹੀਂ ਹੋ ਰਿਹਾ'

ਸ਼ੁੱਕਰਵਾਰ ਤੱਕ ਹੁਬੇਈ ਸੂਬੇ ਦੀ ਰਾਜਧਾਨੀ 'ਚ ਇਨਫੈਕਸ਼ਨ ਦੇ 47 ਮਾਮਲੇ ਆ ਚੁੱਕੇ ਹਨ ਜਿਨ੍ਹਾਂ 'ਚ 31 ਮਾਮਲੇ ਸਥਾਨਕ ਪੱਧਰ ਦੇ ਸਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਵੁਹਾਨ 'ਚ 1.12 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। 'ਸ਼ਿਨਹੂਆ' ਸਮਾਚਾਰ ਏਜੰਸੀ ਮੁਤਾਬਕ ਬਿਨਾਂ ਲੱਛਣ ਵਾਲੇ 64 ਲੋਕਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਵੁਹਾਨ 'ਚ ਚਾਰ ਅਗਸਤ ਨੂੰ ਡੂੰਘਾਈ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ। ਇਨ੍ਹਾਂ 'ਚੋਂ 1.08 ਕਰੋੜ ਨਮੂਨਿਆਂ ਦੀ ਰਿਪੋਰਟ ਆ ਚੁੱਕੀ ਹੈ। ਹੁਬੇਈ ਸੂਬੇ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਉਪ ਨਿਰਦੇਸ਼ਕ ਲੀ ਯਾਂਗ ਨੇ ਦੱਸਿਆ ਕਿ ਸਿਹਤ ਕਰਮਚਾਰੀ ਹੁਣ ਵੀ ਲੋਕਾਂ ਦੀ ਜਾਂਚ 'ਚ ਜੁੱਟੇ ਹਨ।

ਇਹ ਵੀ ਪੜ੍ਹੋ :ਬੈਂਕ ਖਾਤਿਆਂ ਨਾਲ ਜੁੜੇ ਨਵੇਂ ਨਿਯਮਾਂ ਨੂੰ ਲੈ ਕੇ RBI ਨੇ ਕੀਤਾ ਇਹ ਵੱਡਾ ਐਲਾਨ

ਸ਼ੁੱਕਰਵਾਰ ਤੱਕ ਸ਼ਹਿਰ 'ਚ 157 ਰਿਹਾਇਸ਼ੀ ਕੰਪਲੈਕਸਾਂ 'ਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਸੀ। ਦਸੰਬਰ 2019 'ਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੁਹਾਨ 'ਚ ਹੁਣ ਫਿਰ ਤੋਂ ਕੋਵਿਡ-19 ਦੇ ਮਾਮਲੇ ਵਧ ਰਹੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁੱਕਰਵਾਰ ਨੂੰ ਦੇਸ਼ 'ਚ ਕੋਵਿਡ-19 ਦੇ 139 ਮਾਮਲਿਆਂ ਦੀ ਪੁਸ਼ਟੀ ਹੋਈ। ਕਮਿਸ਼ਨ ਨੇ ਕਿਹਾ ਕਿ ਚੀਨ ਦੇ ਮੁੱਖ ਭੂਮੀ 'ਚ ਹੁਣ ਤੱਕ ਕੁੱਲ 94,605 ਮਾਮਲੇ ਆ ਚੁੱਕੇ ਹਨ ਜਦਕਿ 4636 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਈਰਾਨ ਨੇ ਤੇਲ ਟੈਂਕਰ 'ਤੇ ਖਤਰਨਾਕ ਹਮਲੇ ਸੰਬੰਧੀ ਜੀ-7 ਦੇ ਦੋਸ਼ਾਂ ਨੂੰ ਕੀਤਾ ਖਾਰਿਜ


Anuradha

Content Editor

Related News