ਧਾਰਾ 370 : ਭਾਰਤ-ਪਾਕਿ ਵਿਚਕਾਰ ਵਧਿਆ ਤਣਾਅ, ਪਾਕਿਸਤਾਨ ''ਚ ਮਹਿੰਗੇ ਹੋਏ ਭਾਰਤੀ ਉਤਪਾਦ

09/17/2019 6:17:45 PM

ਕੋਲਕਾਤਾ — ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਣ ਕਾਰਨ ਪਿਛਲੇ ਕੁਝ ਮਹੀਨਿਆਂ 'ਚ ਦੋਵਾਂ ਦੇਸ਼ਾਂ ਵਿਚਕਾਰ ਐਗਰੋ ਕਮੋਡਿਟੀਜ਼ ਦਾ ਆਯਾਤ ਅਤੇ ਨਿਰਯਾਤ ਪ੍ਰਭਾਵਿਤ ਹੋਇਆ ਹੈ। ਕਸ਼ਮੀਰ 'ਚ ਧਾਰਾ-370 ਹਟਣ ਦੇ ਬਾਅਦ ਪਾਕਿਸਤਾਨ ਨੇ ਭਾਰਤ ਦੇ ਨਾਲ ਵਪਾਰਕ ਸਬੰਧ ਰਸਮੀ ਤੌਰ 'ਤੇ ਖਤਮ ਕਰ ਲਏ ਸਨ। ਇਸ ਨਾਲ ਭਾਰਤ ਤੋਂ ਪਾਕਿਸਤਾਨ ਚਾਹ, ਕਪਾਹ ਅਤੇ ਟਮਾਟਰ ਦਾ ਨਿਰਯਾਤ ਅਤੇ ਪਾਕਿਸਤਾਨ 'ਤੋਂ ਖਜੂਰ, ਅੰਬ ਅਤੇ ਪਿਆਜ਼ ਦਾ ਆਯਾਤ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਰਿਸ਼ਤੇ ਆਮ ਹੋਣ ਦੇ ਜਲਦੀ ਕੋਈ ਆਸਾਰ ਨਹੀਂ ਦਿਖਾਈ ਦੇ ਰਹੇ। ਅਜਿਹੇ 'ਚ ਨਿਰਯਾਤਕ ਦੂਜੇ ਦੇਸ਼ਾਂ ਵੱਲ ਰੁਖ ਕਰ ਸਕਦੇ ਹਨ।

ਪਾਕਿਸਤਾਨ ਨੂੰ ਚਾਹ ਨਿਰਯਾਤ 33.59 ਫੀਸਦੀ ਘਟਿਆ

ਇਸ ਸਾਲ ਦੇ ਪਹਿਲੇ 7 ਮਹੀਨਿਆਂ 'ਚ ਭਾਰਤ ਤੋਂ ਚਾਹ ਦਾ ਨਿਰਯਾਤ 33.59 ਫੀਸਦੀ ਘੱਟ ਕੇ 58.9 ਲੱਖ ਟਨ ਰਿਹਾ, ਜਿਹੜਾ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ 88.7 ਲੱਖ ਟਨ ਸੀ। ਪਾਕਿਸਤਾਨ ਜ਼ਿਆਦਾਤਰ ਦੱਖਣ ਭਾਰਤ ਤੋਂ ਅਤੇ ਕੁਝ ਮਾਤਰਾ 'ਚ ਅਸਾਮ ਤੋਂ ਚਾਹ ਦਾ ਨਿਰਯਾਤ ਕਰਦਾ ਹੈ। ਪਾਕਿਸਤਾਨ ਨੇ ਭਾਰਤ ਤੋਂ ਚਾਹ ਖਰੀਦਣਾ ਬਿਲਕੁੱਲ ਬੰਦ ਕਰ ਦਿੱਤਾ ਹੈ। ਹੁਣ ਅਸੀਂ ਚਾਹ ਵੇਚਣ ਲਈ ਮਲੇਸ਼ੀਆ, ਇਰਾਕ ਅਤੇ ਪੱਛਮੀ ਅਫਰੀਕੀ ਦੇਸ਼ਾਂ 'ਚ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਾਂ। ਨਵੇਂ ਬਜ਼ਾਰ 'ਚ ਥਾਂ ਬਣਾਉਣਾ ਥੋੜ੍ਹਾ ਮੁਸ਼ਕਲ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਦੇਸ਼ਾਂ ਦੀ ਬੈਂਕਿੰਗ ਵਿਵਸਥਾ ਖਰਾਬ ਹੈ ਜਿਸ ਕਾਰਨ ਭੁਗਤਾਨ ਪ੍ਰਭਾਵਿਤ ਹੁੰਦਾ ਹੈ। ਇਰਾਕ ਨੂੰ ਦੁਬਈ ਦੇ ਰਸਤੇ ਚਾਹ ਭੇਜੀ ਜਾ ਰਹੀ ਹੈ।

ਸੁੱਕੀ ਖਜੂਰ ਦੇ ਭਾਅ ਹੋਏ ਤਿੰਨ ਗੁਣਾ

ਪਾਕਿਸਤਾਨ ਪਿਛਲੇ ਕਈ ਸਾਲਾਂ ਤੋਂ ਭਾਰਤ ਲਈ ਸੁੱਕੇ ਖਜੂਰ ਦਾ ਪ੍ਰਮੁੱਖ ਸਪਲਾਇਰ ਰਿਹਾ ਹੈ। ਦਿੱਲੀ ਦੇ ਆਯਾਤਕ ਅਤੇ ਨਿਰਯਾਤਕ ਕੁਣਾਲ ਬਤਰਾ ਨੇ ਦੱਸਿਆ ਕਿ ਪਾਕਿਸਤਾਨ ਦੇ ਨਾਲ ਵਪਾਰ ਬੰਦ ਹੋਣ ਨਾਲ ਸੁੱਕੇ ਖਜੂਰ ਦੀਆਂ ਕੀਮਤਾਂ 'ਚ ਤਿੰਨ ਗੁਣਾ ਵਾਧਾ ਹੋਇਆ ਹੈ। ਦੂਜੇ ਪਾਸੇ ਪਾਕਿਸਤਾਨ ਨੂੰ ਟਮਾਟਰ ਦਾ ਨਿਰਯਾਤ ਬੰਦ ਹੋਣ ਨਾਲ ਪਿਛਲੇ ਤਿੰਨ ਸਾਲ ਤੋਂ ਭਾਰਤ 'ਚ ਟਮਾਟਰ ਦੇ ਭਾਅ ਨਰਮ ਬਣੇ ਹੋਏ ਹਨ। 

ਦਹਾਕੇ 'ਚ 4 ਗੁਣਾ ਵਧਿਆ ਸੀ ਕਪਾਹ ਦਾ ਨਿਰਯਾਤ

ਪਿਛਲੇ ਇਕ ਦਹਾਕੇ 'ਚ ਭਾਰਤ ਤੋਂ ਪਾਕਿਸਤਾਨ ਨੂੰ ਕਪਾਹ ਦੇ ਨਿਰਯਾਤ 'ਚ ਚਾਰ ਗੁਣਾ ਵਾਧਾ ਹੋਇਆ ਸੀ। ਭਾਰਤ ਦੇ ਕੁੱਲ ਕਪਾਹ ਨਿਰਯਾਤ 'ਚ 10 ਫੀਸਦੀ ਹਿੱਸੇਦਾਰੀ ਪਾਕਿਸਤਾਨ ਦੀ ਸੀ। ਇਹ ਪਿਛਲੇ ਇਕ ਦਹਾਕੇ 'ਚ ਵਧ ਕੇ 4 ਗੁਣਾ ਹੋ ਗਿਆ ਸੀ। ਸਾਲ 2008 'ਚ ਇਹ ਨਿਰਯਾਤ 1,352 ਕਰੋੜ ਰੁਪਏ ਦਾ ਸੀ, ਜਿਹੜਾ 2018 'ਚ ਵਧ ਕੇ 5,182 ਕਰੋੜ ਰੁਪਏ ਹੋ ਗਿਆ ਸੀ। ਭਾਰਤ ਤੋਂ ਪਾਕਿਸਤਾਨ ਨੂੰ ਹੋਣ ਵਾਲੇ ਕੁੱਲ ਨਿਰਯਾਤ 'ਚ 32 ਫੀਸਦੀ ਹਿੱਸਾ ਕਪਾਹ ਦਾ ਹੈ। ਹੁਣ ਭਾਰਤ 'ਚ ਇਸਦੀ ਅਗਲੀ ਫਸਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਨਿਰਯਾਤ ਖਾਸ ਨਹੀਂ ਰਿਹਾ ਹੈ।


Related News