ਪੁਰਤਗਾਲ ਦੇ ਹਵਾਈ ਅੱਡੇ ''ਤੇ ਕੋਕੀਨ ਲੈ ਜਾ ਰਿਹਾ ਵਿਅਕਤੀ ਗ੍ਰਿਫਤਾਰ

Wednesday, Feb 14, 2018 - 12:45 PM (IST)

ਪੁਰਤਗਾਲ ਦੇ ਹਵਾਈ ਅੱਡੇ ''ਤੇ ਕੋਕੀਨ ਲੈ ਜਾ ਰਿਹਾ ਵਿਅਕਤੀ ਗ੍ਰਿਫਤਾਰ

ਲਿਸਬਨ/ਪੁਰਤਗਾਲ (ਬਿਊਰੋ)— ਪੁਲਸ ਨੇ ਮੰਗਲਵਾਰ ਨੂੰ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਕਿ ਪੁਰਤਗਾਲ ਦੇ ਲਿਸਬਨ ਹਵਾਈ ਅੱਡੇ 'ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਨੇ ਬ੍ਰਾਜ਼ੀਲ ਲਈ ਲਿਸਬਨ ਹਵਾਈ ਅੱਡੇ ਤੋਂ ਫਲਾਈਟ ਲਈ ਸੀ। ਉਹ ਆਪਣੀ ਅੰਡਰਵੀਅਰ ਦੇ ਅੰਦਰ ਇਕ ਕਿਲੋ ਕੋਕੀਨ ਲੈ ਕੇ ਜਾ ਰਿਹਾ ਸੀ। ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।  

PunjabKesari

ਪੁਲਸ ਦੇ ਬਿਆਨ ਮੁਤਾਬਕ ਕਸਟਮ ਏਜੰਟ ਨੇ ਪੁਰਤਾਗਲ ਦੇ ਸਭ ਤੋਂ ਬਿਜ਼ੀ ਹਵਾਈ ਅੱਡੇ ਤੋਂ ਇਕ ਵਿਅਕਤੀ ਨੂੰ ਡਰੱਗਜ਼ ਨਾਲ ਗ੍ਰਿਫਤਾਰ ਕੀਤਾ। ਪੁਲਸ ਨੇ ਆਪਣੇ ਬਿਆਨ ਨਾਲ ਇਕ ਤਸਵੀਰ ਵੀ ਜਾਰੀ ਕੀਤੀ ਹੈ, ਜਿਸ ਵਿਚ ਮਲਟੀਕਲਰ ਸਵਿਮ ਅੰਡਰਵੀਅਰ ਦੇ ਨਾਲ ਦੋ ਭੂਰੇ ਰੰਗ ਦੇ ਬੈਗ ਨਜ਼ਰ ਆ ਰਹੇ ਹਨ । ਸਮਾਚਾਰ ਏਜੰਸੀ ਮੁਤਾਬਕ ਇਸ ਵਿਅਕਤੀ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਉੱਤਰੀ ਬ੍ਰਾਜ਼ੀਲ ਦੇ ਬੇਲੇਮ ਵਿਚ ਪਹੁੰਚ ਚੁੱਕਾ ਸੀ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਲਿਸਬਨ ਦੇ ਰੇਲਵੇ ਸਟੇਸ਼ਨ ਤੋਂ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਫੜੇ ਗਏ ਦੋਹਾਂ ਵਿਅਕਤੀਆਂ ਦੀ ਉਮਰ 32 ਅਤੇ 40 ਸਾਲ ਹੈ। ਦੋਹਾਂ 'ਤੇ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲਗਾਏ ਗਏ ਹਨ।


Related News