OMG : ਬਿੱਲੀ ਨੂੰ ਮਾਰਨ ਦੇ ਦੋਸ਼ੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ
Monday, Mar 24, 2025 - 11:51 AM (IST)

ਢਾਕਾ (ਯੂ.ਐਨ.ਆਈ.)- ਬੰਗਲਾਦੇਸ਼ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਢਾਕਾ ਦੀ ਇੱਕ ਅਦਾਲਤ ਨੇ ਇੱਕ ਪਾਲਤੂ ਬਿੱਲੀ ਨੂੰ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਢਾਕਾ ਮੈਟਰੋਪੋਲੀਟਨ ਮੈਜਿਸਟਰੇਟ ਜੀਐਮ ਫਰਹਾਨ ਇਸ਼ਤਿਆਕ ਨੇ ਐਤਵਾਰ ਨੂੰ ਅਕਬਰ ਹੁਸੈਨ ਸ਼ਿਬਲੂ ਵਿਰੁੱਧ ਲਗਾਏ ਗਏ ਦੋਸ਼ਾਂ ਦਾ ਨੋਟਿਸ ਲੈਣ ਤੋਂ ਬਾਅਦ ਇਹ ਹੁਕਮ ਪਾਸ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-Trump ਲਈ ਚੁਣੌਤੀ, ਪ੍ਰਸ਼ਾਸਨ ਵਿਰੁੱਧ 150 ਤੋਂ ਵੱਧ ਮੁਕੱਦਮੇ ਦਾਇਰ
ਇੱਕ ਪਾਲਤੂ ਬਿੱਲੀ ਦੇ ਕਤਲ ਵਿੱਚ ਸ਼ਾਮਲ ਹੋਣ ਲਈ ਸ਼ਿਬਲੂ ਵਿਰੁੱਧ 1 ਫਰਵਰੀ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। 5 ਫਰਵਰੀ ਨੂੰ ਪੀਪਲ ਫਾਰ ਐਨੀਮਲ ਵੈਲਫੇਅਰ ਫਾਊਂਡੇਸ਼ਨ ਵੱਲੋਂ ਨਫੀਸਾ ਨੋਰੀਨ ਚੌਧਰੀ ਵੱਲੋਂ ਬੰਗਲਾਦੇਸ਼ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਸੀ। ਨਫੀਸਾ ਨੇ ਬਿਆਨਾਂ ਵਿੱਚ ਕਿਹਾ ਕਿ ਬਿੱਲੀ 1 ਫਰਵਰੀ ਨੂੰ ਲਾਪਤਾ ਹੋ ਗਈ ਸੀ। ਇਸ ਤੋਂ ਬਾਅਦ ਸੀ.ਸੀ.ਟੀ.ਵੀ ਫੁਟੇਜ ਵਿੱਚ ਸ਼ਿਬਲੂ ਨੂੰ ਬਿੱਲੀ ਨੂੰ ਲੱਤ ਮਾਰਦੇ ਹੋਏ ਦੇਖਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।