ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਫੌਜ ਦੇ ਜਨਰਲਾਂ ਨੇ ਕੀਤੀ 'ਪਾਰਟੀ'
Monday, Mar 29, 2021 - 03:52 AM (IST)
ਬਾਗੋ - ਮਿਆਂਮਾਰ ਵਿਚ ਸ਼ਨੀਵਾਰ ਨੂੰ 'ਆਰਮਰਡ ਫੋਰਸਸ ਡੇਅ' ਮੌਕੇ ਫੌਜ ਦੀ ਚਿਤਾਵਨੀ ਦੇ ਬਾਵਜੂਦ ਸੜਕਾਂ 'ਤੇ ਉਤਰੇ ਵਿਖਾਵਾਕਾਰੀਆਂ ਵਿਚ 90 ਤੋਂ ਵਧ ਲੋਕ ਗੋਲੀਆਂ ਲੱਗਣ ਕਾਰਣ ਮਾਰੇ ਗਏ ਪਰ ਇਸ ਦੇ ਬਾਵਜੂਦ ਫੌਜ ਮੁਖੀ ਮਿਨ ਆਂਗ ਲਾਇੰਗ ਅਤੇ ਉਨ੍ਹਾਂ ਦੇ ਜਨਰਲਾਂ ਨੇ ਰਾਤ ਸ਼ਾਨਦਾਰ ਪਾਰਟੀ ਕੀਤੀ। ਕੁਝ ਖਬਰਾਂ ਵਿਚ ਕਿਹਾ ਗਿਆ ਹੈ ਕਿ ਐਤਵਾਰ ਸਵੇਰੇ ਜਦ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ, ਫੌਜ ਨੇ ਉਸ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਸ਼ਨੀਵਾਰ ਫੌਜ ਦੇ ਦਮਨ ਦੇ ਬਾਵਜੂਦ ਐਤਵਾਰ ਰੋਸ-ਵਿਖਾਵਿਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ।
ਇਹ ਵੀ ਪੜੋ - ਜਰਮਨੀ 'ਚ ਕੋਰੋਨਾ ਕਾਰਣ ਹਾਲਾਤ ਖਰਾਬ, 'ਟ੍ਰੈਵਲ ਵਾਰਨਿੰਗ' ਤੋਂ ਬਾਅਦ 14 ਦਿਨ ਦਾ ਲਾਕਡਾਊਨ ਲਾਉਣ ਦੀ ਤਿਆਰੀ
ਮਿਆਂਮਾਰ ਵਿਚ ਇਸ ਸਾਲ ਫਰਵਰੀ ਵਿਚ ਫੌਜੀ ਤਖਤਾਪਲਟ ਤੋਂ ਬਾਅਦ ਸ਼ਨੀਵਾਰ 27 ਮਾਰਚ ਦਾ ਦਿਨ ਪ੍ਰਦਰਸ਼ਨਕਾਰੀਆਂ ਲਈ ਸਭ ਤੋਂ ਵਧ ਹਿੰਸਕ ਸਾਬਿਤ ਹੋਇਆ। ਫਰਵਰੀ ਤੋਂ ਹੁਣ ਤੱਕ ਦੇ ਵਿਖਾਵਿਆਂ ਦੌਰਾਨ 400 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਐਤਵਾਰ ਕਈ ਮੁਲਕਾਂ ਦੇ ਰੱਖਿਆ ਪ੍ਰਮੁੱਖਾਂ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਮਿਆਂਮਾਰ ਦੀ ਹਿੰਸਕ ਫੌਜੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਇਸ ਬਿਆਨ ਵਿਚ ਆਖਿਆ ਗਿਆ ਹੈ ਕਿ ਕੋਈ ਵੀ ਪੇਸ਼ੇਵਰ ਫੌਜ ਆਚਰਣ ਦੇ ਮਾਮਲੇ ਵਿਚ ਅੰਤਰਾਰਸ਼ਟਰੀ ਮਾਨਕਾਂ ਦਾ ਪਾਲਣ ਕਰਦੀ ਹੈ ਅਤੇ ਉਸ ਦੀ ਜ਼ਿੰਮੇਵਾਰੀ ਆਪਣੇ ਦੇਸ਼ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਬਲਕਿ ਬਚਾਉਣ ਦੀ ਹੁੰਦੀ ਹੈ।
ਇਹ ਵੀ ਪੜੋ - ਕੈਨੇਡਾ 'ਚ ਹੋਲੀ ਦੇ ਜਸ਼ਨ ਦਾ ਰੰਗ ਪਿਆ ਫਿੱਕਾ, ਲੱਗੇ ਮੋਦੀ ਵਿਰੋਧੀ ਨਾਅਰੇ
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਆਖਿਆ ਕਿ ਮਿਆਂਮਾਰ ਵਿਚ ਹੋਈ ਹਿੰਸਾ ਨਾਲ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ ਹੈ। ਬ੍ਰਿਟੇਨ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਇਸ ਨੂੰ ਗਿਰਾਵਟ ਦਾ ਨਵਾਂ ਪੱਧਰ ਦੱਸਿਆ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਟਾਮ ਐਂਡ੍ਰਿਓਸ ਵਿਚ ਇਕ ਅੰਤਰਰਾਸ਼ਟਰੀ ਆਫਤ ਸੰਮੇਲਨ ਬੁਲਾਉਣ ਦੀ ਮੰਗ ਕੀਤੀ ਹੈ। ਮਿਆਂਮਾਰ ਦੀ ਆਲੋਚਨਾ ਕਰਨ ਵਾਲੇ ਮੁਲਕਾਂ ਵਿਚ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ ਪਰ ਚੀਨ ਅਤੇ ਰੂਸ ਮਿਆਂਮਾਰ ਦੀ ਆਲੋਚਨਾ ਕਰਨ ਵਿਚ ਸ਼ਾਮਲ ਨਹੀਂ ਹੋਏ ਹਨ।
ਇਹ ਵੀ ਪੜੋ - ਸਵੀਮਿੰਗ ਕਰਨ ਗਈ ਮਹਿਲਾ ਹੋ ਗਈ ਸੀ ਗਾਇਬ, 20 ਦਿਨ ਬਾਅਦ 'ਗਟਰ' 'ਚੋਂ ਕੱਢੀ