ਬੈਲਾਰਾਟ ''ਚ ਰੌਣਕਾਂ ਲਾਉਣਗੇ ਆਰਿਫ਼ ਲੋਹਾਰ

Thursday, Aug 15, 2024 - 02:40 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)-- ਆਪਣੀ ਵੱਖਰੀ ਗਾਇਕੀ ਨਾਲ ਪੂਰੀ ਦੁਨੀਆ ਵਿੱਚ ਲੋਹਾ ਮਨਵਾ ਚੁੱਕੇ ਪਾਕਿਸਤਾਨੀ ਲੋਕ ਗਾਇਕ ਜਨਾਬ ਆਰਿਫ਼ ਲੋਹਾਰ ਆਪਣੇ ਸਪੁੱਤਰਾਂ ਨਾਲ  ਆਉਂਦੇ ਦਿਨਾਂ ਚ ਆਸਟ੍ਰੇਲੀਆ ਦੌਰੇ ਤੇ ਆ ਰਹੇ ਹਨ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਸੁਲਤਾਨ ਢਿੱਲੋਂ ਅਤੇ ਰਾਜ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਵਸਦੇ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਸਾਡੀ ਖੁਸ਼ਕਿਸਮਤੀ ਹੈ। ਆਸਟ੍ਰੇਲੀਆ ਵਿੱਚ ਭਾਰਤ-ਪਾਕਿ ਲੋਕਾਂ ਦੀ ਆਪਸੀ ਸਾਂਝ ਦਾ ਅਸਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਰਿਸ਼ਤਿਆਂ ਨੂੰ ਹੋਰ ਪੁਖਤਾ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ ਲਈ ਕਾਰਗਰ ਸਿੱਧ ਹੋ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸ਼ਖਸ ਦੀ ਚਮਕੀ ਕਿਸਮਤ,  ਜਿੱਤਿਆ 213 ਮਿਲੀਅਨ ਡਾਲਰ ਦਾ ਜੈਕਪਾਟ

ਉਨ੍ਹਾਂ ਕਿਹਾ ਕਿ ਵਧੀਆ ਗੀਤ ਰੂਹ ਦੀ ਖੁਰਾਕ ਬਣਦੇ ਹਨ ਅਤੇ ਇਨਸਾਨ ਦੀ ਸਮਾਜ ਪ੍ਰਤੀ ਸਿਰਜਣਾਤਮਿਕ ਸੋਚ ਦਾ ਪ੍ਰਤੀਕ ਹੋ ਨਿਬੜਦੇ ਹਨ। ਜ਼ਿਕਰਯੋਗ ਹੈ ਕਿ 24 ਅਗਸਤ ਨੂੰ  ਬੈਲਾਰਾਟ ਵਿੱਚ ਹੋ ਰਹੀ ਸੰਗੀਤਕ ਸ਼ਾਮ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਾਂਝੇ ਗਵੱਈਏ ਪਿਆਰ, ਮੁਹੱਬਤ ਅਤੇ ਸਾਂਝ ਦਾ ਪੈਗਾਮ ਦੇਣ ਜਾ ਰਹੇ ਹਨ, ਜਿਸਦੀ ਕਿ ਸੰਗੀਤ ਪ੍ਰੇਮੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News