ਅਰਜਨਟੀਨਾ ''ਚ ਨਿਊਯਾਰਕ ਹਮਲੇ ''ਚ ਮਾਰੇ ਗਏ ਲੋਕਾਂ ਲਈ ਪ੍ਰਗਟ ਕੀਤਾ ਗਿਆ ਸੋਗ

11/02/2017 3:29:13 PM

ਰੋਸਾਰੀਓ (ਵਾਰਤਾ)— ਅਰਜਨਟੀਨਾ ਵਿਚ ਆਪਣੇ ਹਾਈ ਸਕੂਲ ਗ੍ਰੈਜੁਏਸ਼ਨ ਦੀ 30ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣ ਲਈ ਲੋਕ ਇਕੱਠੋ ਹੋਏ। ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਗਏ ਰੋਸਾਰੀਓ ਸ਼ਹਿਰ ਦੇ ਪੰਜ ਵਿਦਿਆਰਥੀਆਂ ਦੀ ਅੱਤਵਾਦੀ ਹਮਲੇ ਵਿਚ ਮੌਤ 'ਤੇ ਕੱਲ ਡੂੰਘਾ ਸੋਗ ਪ੍ਰਗਟ ਕੀਤਾ। ਪਾਲੀਟੈਕਨੀਕਲ ਹਾਈ ਸਕੂਲ ਦੇ ਬੁਲਾਰਾ ਜੌਰਜ ਕੇਟੇ ਨੇ ਇਕ ਇੰਟਰਵਿਊ ਵਿਚ ਕਿਹਾ,''ਸਾਰੇ ਵਿਦਿਆਰਥੀ ਉੱਥੇ ਜ਼ਿੰਦਗੀ ਦਾ ਆਨੰਦ ਲੈਣ ਗਏ ਸਨ ਪਰ ਮੌਤ ਦੇ ਸ਼ਿਕਾਰ ਬਣ ਗਏ।'' 
ਰੋਸਾਰੀਓ ਵਿਚ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ ਅਤੇ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਪਰਾਨਾ ਨਦੀ ਕਿਨਾਰੇ ਵਸਿਆ ਰੋਸਾਰੀਓ ਸ਼ਹਿਰ ਖੱਬੇ ਪੱਖੀ ਕ੍ਰਾਂਤੀਕਾਰੀ ਅਰਨੈਸਟੋ 'ਚੇ' ਗਵੇਰਾ ਅਤੇ ਫੁਟਬਾਲ ਦੇ ਮਹਾਨ ਖਿਡਾਰੀ ਲਿਅੋਨੇਲ ਮੇਸੀ ਦਾ ਵੀ ਜੱਦੀ ਸ਼ਹਿਰ ਹੈ। ਸ਼ਹਿਰ ਦੇ 111 ਸਾਲ ਪੁਰਾਣੇ ਹਾਈ ਸਕੂਲ ਵਿਚ ਕੱਲ ਵੱਡੀ ਗਿਣਤੀ ਵਿਚ ਲੋਕਾਂ ਨੇ ਕੈਂਡਲ ਲਾਈਟ ਮਾਰਚ ਦਾ ਵੀ ਆਯੋਜਨ ਕੀਤਾ। ਬਿਊਨਸ ਆਇਰਸ ਵਿਚ ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸੀਓ ਮੈਕਰੀ ਨੇ ਕਿਹਾ,''ਸਾਨੂੰ ਸਾਰਿਆਂ ਨੂੰ ਅੱਤਵਾਦ ਵਿਰੁੱਧ ਲੜਾਈ ਵਿਚ ਇਕਜੁੱਟ ਹੋ ਜਾਣਾ ਚਾਹੀਦਾ ਹੈ।'' ਮੈਕਰੀ ਨੇ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨਾਲ ਕੱਲ ਗੱਲਬਾਤ ਕੀਤੀ। ਉਨ੍ਹਾਂ ਨੇ ਵੀ ਇਸ ਹਾਦਸੇ 'ਤੇ ਡੂੰਘਾ ਸੋਗ ਪ੍ਰਗਟ ਕੀਤਾ।


Related News