ਅਰਜਨਟੀਨਾ ''ਚ ਆਇਆ ਆਰਥਿਕ ਸੰਕਟ, ਹਟਾਏ ਜਾਣਗੇ ਊਰਜਾ ਅਤੇ ਉਤਪਾਦ ਮੰਤਰੀ

Sunday, Jun 17, 2018 - 12:51 PM (IST)

ਅਰਜਨਟੀਨਾ ''ਚ ਆਇਆ ਆਰਥਿਕ ਸੰਕਟ, ਹਟਾਏ ਜਾਣਗੇ ਊਰਜਾ ਅਤੇ ਉਤਪਾਦ ਮੰਤਰੀ

ਆਇਰਜ਼— ਆਰਥਿਕ ਸੰਕਟ ਨਾਲ ਜੂਝ ਰਹੀ ਅਰਜਨਟੀਨਾ ਦੀ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਆਪਣੇ ਊਰਜਾ ਅਤੇ ਉਤਪਾਦਨ ਮੰਤਰੀਆਂ ਨੂੰ ਅਹੁਦੇ ਤੋਂ ਹਟਾਵੇਗੀ। ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਜੁਆਨ ਜੋਸ ਅਰੰਗੁਰੇਨ ਨੂੰ ਹਟਾ ਕੇ ਜੇਵੀਅਰ ਇਗੁਆਸੇਲ ਨੂੰ ਊਰਜਾ ਮੰਤਰੀ ਬਣਾਇਆ ਜਾਵੇਗਾ। ਉੱਥੇ ਹੀ ਉਤਪਾਦ ਮੰਤਰੀ ਫ੍ਰਾਂਸਿਸਕੋ ਕਾਬਰੇਰਾ ਦੀ ਥਾਂ ਸਾਬਕਾ ਰਾਸ਼ਟਰਪਤੀ ਐਂਡੁਆਰਡੇ ਡੁਹਾਲਡੇ ਨਵੇਂ ਉਤਪਾਦਨ ਮੰਤਰੀ ਹੋਣਗੇ। 
ਰਾਸ਼ਟਰਪਤੀ ਮੈਰਿਸਿਓ ਮੈਕਰੀ ਦੀ ਸਰਕਾਰ ਨੇ ਵਧੇਰੇ ਮੌਦਰਿਕ ਅਸਥਿਰਤਾ ਹੋਣ ਕਾਰਨ ਕਈ ਹਫਤਿਆਂ ਦੀ ਉਥਲ-ਪੁਥਲ ਮਗਰੋਂ ਕੌਮਾਂਤਰੀ ਮੁਦਰਾ ਫੰਡ 'ਚੋਂ ਇਕ ਹਜ਼ਾਰ ਕਰੋੜ ਡਾਲਰ ਦੇ ਕਰਜ਼ੇ ਦੀ ਮੰਗ ਕੀਤੀ ਹੈ। ਅਰਜਨਟੀਨਾ ਦੇ ਕੇਂਦਰੀ ਬੈਂਕ ਦੇ ਪ੍ਰਧਾਨ ਫੇਡੇਰਿਕੋ ਸਟਰਜੇਨੇਗਰ ਨੇ ਦੋ ਦਿਨ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਕਿ ਕੇਂਦਰੀ ਬੈਂਕ ਅਤੇ ਬਾਜ਼ਾਰ 'ਤੇ ਲੋਕਾਂ ਦਾ ਵਿਸ਼ਵਾਸ ਮੁੜ ਸਕੇ।


Related News