2 ਫਰਵਰੀ ਨੂੰ ਲਾਂਚ ਹੋਵੇਗਾ ਐਪਲ ਦਾ 'Vision Pro', 19 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਪ੍ਰੀ-ਬੁਕਿੰਗ

Monday, Jan 08, 2024 - 09:57 PM (IST)

2 ਫਰਵਰੀ ਨੂੰ ਲਾਂਚ ਹੋਵੇਗਾ ਐਪਲ ਦਾ 'Vision Pro', 19 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਪ੍ਰੀ-ਬੁਕਿੰਗ

ਗੈਜੇਟ ਡੈਸਕ- ਮਸ਼ਹੂਰ ਇਲੈਕਟ੍ਰਾਨਿਕਸ ਕੰਪਨੀ 'ਐਪਲ' ਆਪਣਾ ਇਕ ਹੋਰ ਨਵਾਂ ਗੈਜੇਟ ਲਾਂਚ ਕਰਨ ਲਈ ਤਿਆਰ ਹੈ। ਐਪਲ ਦਾ 'ਐਪਲ ਵਿਜ਼ਨ ਪ੍ਰੋ' 2 ਫਰਵਰੀ ਨੂੰ ਅਮਰੀਕਾ 'ਚ ਲਾਂਚ ਕੀਤਾ ਜਾਵੇਗਾ, ਜਿਸ ਨੂੰ ਖਰੀਦਣ ਲਈ ਐਡਵਾਂਸ ਬੁਕਿੰਗ 19 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ। 

PunjabKesari

ਅਮਰੀਕਾ 'ਚ 19 ਜਨਵਰੀ ਦਿਨ ਸ਼ੁੱਕਰਵਾਰ ਸ਼ਾਮ 5 ਵਜੇ (ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ 5.30 ਵਜੇ) ਐਪਲ ਪ੍ਰੋ ਵਿਜ਼ਨ ਦੇ ਪ੍ਰੀ ਆਰਡਰ ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਕਰ ਦਿੱਤੇ ਜਾਣਗੇ। 

ਕੰਪਨੀ ਮੁਤਾਬਕ ਹੈੱਡਸੈੱਟ 256 ਜੀ.ਬੀ. ਸਟੋਰੇਜ ਨਾਲ ਆਵੇਗਾ, ਤੇ ਇਸ ਦੀ ਕੀਮਤ 3,500 ਡਾਲਰ (ਕਰੀਬ 2 ਲੱਖ 90 ਹਜ਼ਾਰ ਰੁਪਏ) ਰੱਖੀ ਗਈ ਹੈ, ਜੋ ਕਿ 'ਮੈਟਾ' ਦੇ ਕੁਐਸਟ ਹੈੱਡਸੈੱਟ ਦਾ ਮੁਕਾਬਲਾ ਕਰਨਗੇ। 

PunjabKesari

ਕੰਪਨੀ ਮੁਤਾਬਕ ਇਸ ਗੈਜੇਟ ਦੀ ਤਿਆਰੀ ਕਈ ਸਾਲਾਂ ਤੋਂ ਚੱਲ ਰਹੀ ਸੀ ਤੇ ਇਸ ਦਾ ਐਲਾਨ ਐਪਲ ਨੇ ਸਾਲ 2023 ਦੀ ਵਰਲਡਵਾਈਡ ਡਿਵੈਲਪਰਜ਼ ਕਾਨਫਰੰਸ 'ਚ ਕੀਤਾ ਸੀ। 

ਕੰਪਨੀ ਦੇ ਸੀ.ਈ.ਓ. ਟਿਮ ਕੁਕ ਨੇ ਦੱਸਿਆ ਕਿ ਇਸ ਹੈੱਡਸੈੱਟ 'ਚ ਵੀ ਐਪਲ ਦੇ ਕੰਪਿਊਟਰਾਂ 'ਚ ਵਰਤੀ ਜਾਂਦੀ ਐਪਲ ਦੀ ਐਮ-2 ਚਿਪ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਉਸ ਸਿਸਟਮ ਨੂੰ ਤੇਜ਼ ਕੰਮ ਕਰਨ 'ਚ ਮਦਦ ਕਰੇਗੀ। 

PunjabKesari

ਐਪਲ ਦਾ ਮੁੱਖ ਉਦੇਸ਼ ਵਿਜ਼ਨ ਪ੍ਰੋ ਹੈੱਡਸੈੱਟ ਨਾਲ ਕੰਪਨੀ ਲੋਕਾਂ ਦਾ ਗੇਮ ਖੇਡਣ ਅਤੇ ਵੀਡੀਓ ਦੇਖਣ ਦਾ ਐਕਸਪੀਰੀਐਂਸ ਨੂੰ ਹੋਰ ਵਧੀਆ ਕਰਨਾ ਹੈ। ਇਸ ਹੈੱਡਸੈੱਟ ਰਾਹੀਂ ਯੂਜ਼ਰ ਐਪਲ ਟੀਵੀ ਦਾ ਕਾਂਟੈਂਟ ਤੇ ਹੋਰ ਵਰਚੁਅਲ ਰਿਐਲਿਟੀ ਵੀਡੀਓਜ਼ ਦੇਖ ਸਕਣਗੇ, ਜੋ ਆਮ ਫੋਨ ਨਾਲੋਂ ਕਈ ਗੁਣਾ ਵੱਡੀ ਸਕਰੀਨ 'ਤੇ ਦਿਖਾਏਗਾ। 

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News