ਪਾਕਿ 'ਚ ਚੋਣਾਂ ਤੋਂ ਬਾਅਦ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਗੁਤਾਰੇਸ

02/13/2024 7:01:31 PM

ਸੰਯੁਕਤ ਰਾਸ਼ਟਰ (ਭਾਸ਼ਾ)- ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇਸ਼ ਵਿੱਚ ਹਾਲਾਤ 'ਤੇ ਬਹੁਤ ਹੀ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਹਿੰਸਾ ਅਤੇ ਹੋਰ ਅਜਿਹੇ ਕਦਮਾਂ ਤੋਂ ਬਚਣ ਦੀ ਅਪੀਲ ਕੀਤੀ ਹੈ, ਜੋ ਤਣਾਅ ਨੂੰ ਵਧਾ ਸਕਦੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਸੋਮਵਾਰ ਨੂੰ ਇਥੇ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਟਿੱਪਣੀਆਂ ਕੀਤੀਆਂ।

ਦੁਜਾਰਿਕ ਨੇ ਪਾਕਿਸਤਾਨ 'ਚ ਪਿਛਲੇ ਹਫ਼ਤੇ ਹੋਈਆਂ ਚੋਣਾਂ ਦੇ ਨਤੀਜਿਆਂ 'ਤੇ ਜਨਰਲ ਸਕੱਤਰ ਦੀ ਪ੍ਰਤੀਕਿਰਿਆ 'ਤੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ, ''ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹ ਪਾਕਿਸਤਾਨ 'ਚ ਚੋਣਾਂ ਅਤੇ ਫਿਰ ਸਥਿਤੀ ਨੂੰ ਬਹੁਤ ਨੇੜਿਓਂ ਵੇਖ ਰਹੇ ਹਨ। ਗੁਤਾਰੇਸ ਨੇ ਸਾਰੇ ਮੁੱਦਿਆਂ ਅਤੇ ਵਿਵਾਦਾਂ ਨੂੰ ਸਥਾਪਤ ਕਾਨੂੰਨੀ ਢਾਂਚੇ ਦੇ ਮੱਧ ਨਾਲ ਹੱਲ ਕਰਨ ਅਤੇ ਪਾਕਿਸਤਾਨ ਦੇ ਲੋਕਾਂ ਦੇ ਹਿੱਤ ਵਿੱਚ ਸਥਾਪਿਤ  ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਸ਼ਾਸਨ ਦਾ ਪੂਰੀ ਤਰ੍ਹਾਂ ਸਤਿਕਾਰ ਕਰਦੇ ਹੋਏ ਅਪੀਲ ਕੀਤੀ ਹੈ। 

ਦੁਜਾਰਿਕ ਨੇ ਕਿਹਾ ਜਨਰਲ ਸਕੱਤਰ ਨੇ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਅਤੇ ਹਰ ਤਰ੍ਹਾਂ ਦੀ ਹਿੰਸਾ ਅਤੇ ਕਾਰਵਾਈਆਂ ਤੋਂ ਬਚਣ ਦੀ ਅਪੀਲ ਕੀਤੀ ਹੈ, ਜਿਸ ਨਾਲ ਤਣਾਅ ਵਧ ਸਕਦਾ ਹੈ।  ਪਾਕਿਸਤਾਨ 'ਚ ਆਮ ਚੋਣਾਂ ਪਿਛਲੇ ਹਫ਼ਤੇ ਹੋਈਆਂ ਸਨ ਪਰ ਨਤੀਜੇ ਅਜੇ ਐਲਾਨੇ ਜਾਣੇ ਹਨ। ਦੇਰੀ ਹੋਈ, ਜਿਸ ਕਾਰਨ ਦੇਸ਼ ਭਰ ਦੇ ਕਈ ਹਲਕਿਆਂ ਵਿੱਚ ਵੋਟਿੰਗ ਵਿੱਚ ਧਾਂਦਲੀ ਦੇ ਦੋਸ਼ ਲੱਗੇ ਹਨ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਜਾ ਰਹੇ ਹੋ ਦਿੱਲੀ ਤਾਂ ਪੜ੍ਹੋ ਅਹਿਮ ਖ਼ਬਰ, ਰਸਤੇ ਡਾਇਵਰਟ, ਇਨ੍ਹਾਂ ਰੂਟਾਂ ਤੋਂ ਨਿਕਲ ਸਕਦੀ ਹੈ ਗੱਡੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News