ਖ਼ਤਮ ਹੋਈ ਇਕ ਹੋਰ ਜੰਗ! ਦੱਖਣ-ਪੂਰਬੀ ਏਸ਼ੀਆਈ ਦੇਸ਼ ਜੰਗਬੰਦੀ 'ਤੇ ਸਹਿਮਤ
Monday, Jul 28, 2025 - 04:49 PM (IST)

ਪੁਤਰਜਯਾ, ਮਲੇਸ਼ੀਆ (ਏਪੀ)- ਦੋ ਦੇਸ਼ਾਂ ਵਿਚ ਜਾਰੀ ਜੰਗ ਖ਼ਤਮ ਹੋ ਗਈ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਹਾ ਹੈ ਕਿ ਥਾਈਲੈਂਡ ਅਤੇ ਕੰਬੋਡੀਆ ਸੋਮਵਾਰ ਅੱਧੀ ਰਾਤ ਤੋਂ "ਤੁਰੰਤ ਅਤੇ ਬਿਨਾਂ ਸ਼ਰਤ" ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਹੋਏ ਟਕਰਾਅ ਵਿੱਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 260,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲੀ ਜਹਾਜ਼ਾਂ ਨੂੰ ਬਣਾਵਾਂਗੇ ਨਿਸ਼ਾਨਾ, ਹੂਤੀ ਬਾਗ਼ੀਆਂ ਨੇ ਦਿੱਤੀ ਧਮਕੀ
ਅਨਵਰ ਨੇ ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ) ਖੇਤਰੀ ਸਮੂਹ ਦੇ ਮੁਖੀ ਵਜੋਂ ਗੱਲਬਾਤ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਆਮ ਸਥਿਤੀ ਨੂੰ ਬਹਾਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਸਹਿਮਤੀ 'ਤੇ ਪਹੁੰਚ ਗਈਆਂ ਹਨ। ਅਨਵਰ ਨੇ ਇੱਕ ਸਾਂਝੇ ਬਿਆਨ ਨੂੰ ਪੜ੍ਹਦੇ ਹੋਏ ਕਿਹਾ ਕਿ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਅਤੇ ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਥਮ ਵੇਚਾਇਆਚਾਈ "28 ਜੁਲਾਈ ਦੀ ਅੱਧੀ ਰਾਤ ਤੋਂ ਤੁਰੰਤ ਅਤੇ ਬਿਨਾਂ ਸ਼ਰਤ ਜੰਗਬੰਦੀ" ਲਈ ਸਹਿਮਤ ਹੋਏ ਹਨ। ਹੁਨ ਮਾਨੇਟ ਅਤੇ ਫੁੰਥਮ ਨੇ ਮੀਟਿੰਗ ਦੇ ਨਤੀਜੇ ਦੀ ਸ਼ਲਾਘਾ ਕੀਤੀ ਅਤੇ ਇੱਕ ਸੰਖੇਪ ਪ੍ਰੈਸ ਕਾਨਫਰੰਸ ਸਮਾਪਤ ਕਰਨ ਤੋਂ ਬਾਅਦ ਹੱਥ ਮਿਲਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।