ਵਿਦੇਸ਼ੀ ਧਰਤੀ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ, ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਹੋਈ ਮੌਤ

Friday, Jan 12, 2024 - 04:04 AM (IST)

ਵਿਦੇਸ਼ੀ ਧਰਤੀ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ, ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਹੋਈ ਮੌਤ

ਕਪੂਰਥਲਾ (ਮਹਾਜਨ)- ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਪੂਰਥਲਾ ਦੇ ਪਿੰਡ ਸੰਗੋਵਾਲ ਦੇ ਇਕ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਉਹ ਪੰਜ ਮਹੀਨੇ ਪਹਿਲਾਂ ਹੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਕਬੱਡੀ ਖੇਡਣ ਗਿਆ ਸੀ। 

ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੱਡੀ ਕਾਰਵਾਈ, ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਈ 85 ਏਕੜ ਜ਼ਮੀਨ

ਕਬੱਡੀ ਖਿਡਾਰੀ ਕੈਨੇਡਾ ਦੇ ਵੈਨਕੁਵਰ ਵਿਖੇ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕਪੂਰਥਲਾ ਦੇ ਪਿੰਡ ਸੰਗੋਵਾਲ ਵਾਸੀ ਤਲਵਿੰਦਰ ਸਿੰਘ ਤਿੰਦਾ (31) ਵਜੋਂ ਹੋਈ ਹੈ। ਮ੍ਰਿਤਕ ਤਲਵਿੰਦਰ ਸਿੰਘ ਤਿੰਦਾ ਦੇ ਪਿਤਾ ਸ਼ੀਤਲ ਸਿੰਘ ਨੇ ਦੱਸਿਆ ਕਿ ਤਲਵਿੰਦਰ ਸਿੰਘ ਕਰੀਬ 5 ਮਹੀਨੇ ਪਹਿਲਾਂ ਵੈਨਕੁਵਰ ਵਿਖੇ ਕਬੱਡੀ ਖੇਡਣ ਗਿਆ ਸੀ। ਕਬੱਡੀ ਖਿਡਾਰੀ ਦੀ ਮੌਤ ਨਾਲ ਉਸਦਾ ਪਰਿਵਾਰ ਸਦਮੇ ‘ਚ ਹੈ ਤੇ ਖੇਡ ਜਗਤ ‘ਚ ਸ਼ੋਕ ਦੀ ਲਹਿਰ ਛਾ ਗਈ।

ਇਹ ਵੀ ਪੜ੍ਹੋ- CM ਮਾਨ ਨੇ ਸ਼ਹੀਦ ਜਸਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News