ਬੰਗਲਾਦੇਸ਼ ’ਚ 36 ਮੈਂਬਰੀ ਮੰਤਰੀ ਮੰਡਲ ਦਾ ਐਲਾਨ

Thursday, Jan 11, 2024 - 04:45 PM (IST)

ਬੰਗਲਾਦੇਸ਼ ’ਚ 36 ਮੈਂਬਰੀ ਮੰਤਰੀ ਮੰਡਲ ਦਾ ਐਲਾਨ

ਢਾਕਾ (ਭਾਸ਼ਾ)- ਬੰਗਲਾਦੇਸ਼ ਨੇ ਬੁੱਧਵਾਰ ਨੂੰ 36 ਮੈਂਬਰੀ ਮੰਤਰੀ ਮੰਡਲ ਦਾ ਐਲਾਨ ਕੀਤਾ, ਜਿਸ ’ਚ ਕਈ ਮੌਜੂਦਾ ਮੰਤਰੀ ਵੀ ਸ਼ਾਮਲ ਹਨ। ਵੀਰਵਾਰ ਯਾਨੀ ਅੱਜ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ’ਚ ਇਹ ਸਾਰੇ ਮੰਤਰੀ ਸਹੁੰ ਚੁੱਕਣ ਜਾ ਰਹੇ ਹਨ। ਸੂਚੀ ’ਚ 25 ਕੈਬਨਿਟ ਅਤੇ 11 ਰਾਜ ਮੰਤਰੀ ਸ਼ਾਮਲ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਅਹੁਦੇ ਦੀ ਸਹੁੰ ਚੁਕਾਉਣਗੇ। 

ਇਹ ਵੀ ਪੜ੍ਹੋ : WHO ਨੇ ਲੋਕਾਂ ਨੂੰ ਕੀਤਾ ਸਾਵਧਾਨ! ਨਵੇਂ ਵੇਰੀਐਂਟ ਕਾਰਨ ਦਸੰਬਰ 'ਚ ਕੋਰੋਨਾ ਕਾਰਨ ਹੋਈਆਂ 10 ਹਜ਼ਾਰ ਮੌਤਾਂ

ਸੂਚੀ ਅਨੁਸਾਰ ਮੌਜੂਦਾ 14 ਮੰਤਰੀਆਂ ਨੂੰ ਮੰਤਰੀ ਮੰਡਲ ’ਚੋਂ ਬਾਹਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ’ਚ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ, ਵਿੱਤ ਮੰਤਰੀ ਏ.ਐੱਚ.ਐੱਮ. ਮੁਸਤਫਾ ਕਮਾਲ, ਯੋਜਨਾ ਮੰਤਰੀ ਅਬਦੁਲ ਮੰਨਾਨ, ਖੇਤੀਬਾੜੀ ਮੰਤਰੀ ਅਬਦੁਰ ਰਜ਼ਾਕ ਅਤੇ ਵਣਜ ਮੰਤਰੀ ਟੀਪੂ ਮੁਨਸ਼ੀ ਵਰਗੇ ਦਿੱਗਜ ਨੇਤਾ ਸ਼ਾਮਲ ਹਨ। ਮੌਜੂਦਾ ਮੰਤਰੀ ਮੰਡਲ ਦੀ ਗਿਣਤੀ 44 ਸੀ। ਮੰਤਰੀ ਮੰਡਲ ਦੀ ਨਵੀਂ ਸੂਚੀ ’ਚ 14 ਨਵੇਂ ਚਿਹਰਿਆਂ ਨੂੰ ਕੈਬਨਿਟ ਮੰਤਰੀ ਅਤੇ 7 ਨੂੰ ਰਾਜ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬਜ਼ੁਰਗ ਬ੍ਰਿਟਿਸ਼ ਸਿੱਖ ਔਰਤ ਦੀ ਜਾਨ ਲੈਣ ਵਾਲੇ ਭਾਰਤੀ ਮੂਲ ਦੇ ਡਰਾਈਵਰ ਨੂੰ ਜੇਲ੍ਹ, ਦੋਸਤ ਨਾਲ ਲਗਾਈ ਸੀ ਰੇਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News