ਅੰਜਲੀ ਭਾਰਦਵਾਜ ਸਮੇਤ 12 ''ਬਹਾਦਰ'' ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਪੁਰਸਕਾਰ ਦੇਵੇਗਾ ਅਮਰੀਕਾ

Wednesday, Feb 24, 2021 - 05:59 PM (IST)

ਅੰਜਲੀ ਭਾਰਦਵਾਜ ਸਮੇਤ 12 ''ਬਹਾਦਰ'' ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਪੁਰਸਕਾਰ ਦੇਵੇਗਾ ਅਮਰੀਕਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਵੱਲੋਂ ਹਾਲ ਵਿਚ ਸ਼ੁਰੂ 'ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਚੈਂਪੀਅਨਸ ਐਵਾਰਡ' ਲਈ ਘੋਸ਼ਿਤ 12 'ਬਹਾਦਰ' ਲੋਕਾਂ ਵਿਚ ਭਾਰਤ ਦੀ ਸਮਾਜਿਕ ਕਾਰਕੁੰਨ ਅੰਜਲੀ ਭਾਰਦਵਾਜ ਦਾ ਨਾਮ ਵੀ ਸ਼ਾਮਲ ਹੈ। ਵਿਦੇਸ਼ ਵਿਭਾਗ ਦੇ ਮੁਤਾਬਕ 48 ਸਾਲਾ ਭਾਰਦਵਾਜ ਨੇ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਭਾਰਤ ਵਿਚ ਸੂਚਨਾ ਦੇ ਅਧਿਕਾਰ ਅੰਦੋਲਨ ਵਿਚ ਇਕ ਸਰਗਰਮ ਮੈਂਬਰ ਦੇ ਤੌਰ 'ਤੇ ਭੂਮਿਕਾ ਨਿਭਾਈ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਟੌਮ ਵਿਲਸੈਕ ਹੋਣਗੇ ਨਵੇਂ ਖੇਤੀਬਾੜੀ ਮੰਤਰੀ

ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਮੰਗਲਵਾਰ ਨੂੰ ਕਿਹਾ,''ਬਾਈਡੇਨ ਪ੍ਰਸ਼ਾਸਨ ਇਹ ਰੇਖਾਂਕਿਤ ਕਰਦਾ ਹੈ ਕਿ ਅਸੀਂ ਇਹਨਾਂ ਮੁੱਦਿਆਂ ਨਾਲ ਮੁਕਾਬਲਾ ਕਰਨ ਵਿਚ ਉਦੋਂ ਸਫਲਤਾ ਹਾਸਲ ਕਰ ਪਾਵਾਂਗੇ ਜਦੋਂ ਅਸੀਂ ਇਸ ਲਈ ਵਚਨਬੱਧ ਸਹਿਯੋਗੀਆਂ ਸਮੇਤ ਬਹਾਦੁਰ ਲੋਕਾਂ ਨਾਲ ਕੰਮ ਕਰਾਂਗੇ, ਜਿਹਨਾਂ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਅਜਿਹੇ ਦੇਸ਼ ਜਿਹਨਾਂ ਨੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਚੈਂਪੀਅਨਸ ਮਾਪਦੰਡਾਂ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਕੰਮ ਕੀਤਾ।'' ਉਹਨਾਂ ਨੇ ਕਿਹਾ,''ਇਸ ਸਬੰਧੀ ਮੈਂ 'ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਚੈਂਪੀਅਸ ਐਵਾਰਡ' ਦੀ ਘੋਸ਼ਣਾ ਕਰਦਾ ਹਾਂ। ਇਸ ਦੇ ਜ਼ਰੀਏ ਉਹਨਾਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਜੋ ਪ੍ਰਤੀਕੂਲ ਹਾਲਤਾਂ ਵਿਚ ਲਗਾਤਾਰ ਸੰਘਰਸ਼ ਕਰਦੇ ਹੋਏ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਆਪਣੇ ਦੇਸ਼ਾਂ ਵਿਚ ਪਾਰਦਰਸ਼ਿਤਾ, ਜਵਾਬਦੇਹੀ ਨੂੰ ਯਕੀਨੀ ਕਰਨ ਲਈ ਲੜਾਈ ਲੜਦੇ ਹਨ।'' 

PunjabKesari

ਭਾਰਦਵਾਜ ਸਤਰਕ ਨਾਗਰਿਕ ਸੰਗਠਨ (ਐੱਸ.ਐੱਨ.ਐੱਸ.) ਦੀ ਸੰਸਥਾਪਕ ਹਨ। ਇਹ ਨਾਗਰਿਕਾਂ ਦਾ ਇਕ ਅਜਿਹਾ ਸਮੂਹ ਹੈ ਜੋ ਸਰਕਾਰ ਵਿਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਅਤੇ ਨਾਗਰਿਕਾਂ ਦੀ  ਸਰਗਰਮ ਹਿੱਸੇਦਾਰੀ ਨੂੰ ਵਧਾਵਾ ਦਿੰਦਾ ਹੈ। ਉਹ 'ਸੂਚਨਾ ਦੇ ਲੋਕ ਅਧਿਕਾਰ ਦੀ ਰਾਸ਼ਟਰੀ ਮੁਹਿੰਮ' ਦੀ ਕਨਵੀਨਰ ਹਨ। ਇਸ ਸੰਗਠਨ ਨੇ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਅਤੇ 'ਵ੍ਹੀਸਲ ਬਲੋਅਰਜ਼' ਸੁਰੱਖਿਆ ਐਕਟ ਦੀ ਹਮਾਇਤ ਕੀਤੀ ਅਤੇ ਇਸ ਦੇ ਤਹਿਤ ਉਹਨਾਂ ਲੋਕਾਂ ਨੂੰ ਸੁਰੱਖਿਆ ਮਿਲਣੀ ਸ਼ੁਰੂ ਹੋਈ ਜੋ ਭ੍ਰਿਸ਼ਟਾਚਾਰ ਅਤੇ ਸ਼ਕਤੀ ਦੀ ਦੁਰਵਰਤੋਂ ਦਾ ਖੁਲਾਸਾ ਕਰਦੇ ਹਨ। ਭਾਰਦਵਾਜ ਨੇ ਇਕ ਟਵੀਟ ਵਿਚ ਕਿਹਾ ਕਿ ਇਹ  ਸਨਮਾਨ ਦੇਸ਼ ਵਿਚ ਸੱਤਾ ਨੂੰ ਜ਼ਿੰਮੇਵਾਰ ਬਣਾਉਣ ਲਈ ਕੰਮ ਕਰਨ ਵਾਲੇ ਲੋਕਾਂ ਅਤੇ ਸਮੂਹਾਂ ਦੀ ਸਮੂਹਿਕ ਕੋਸ਼ਿਸ਼ ਨੂੰ ਮਾਨਤਾ ਪ੍ਰਦਾਨ ਕਰਦਾ ਹੈ। ਭਾਰਦਵਾਜ ਦੇ ਇਲਾਵਾ ਇਸ ਵਿਚ ਅਲਬਾਨੀਆ ਦੇ ਅਰਦੀਯਨ ਡੋਰਬਾਨੀ, ਇਕਵਾਡੋਰ ਦੀ ਡਿਯਾਨਾ ਸਾਲਜਾਰ ਸਮੇਤ ਹੋਰ ਕਈ ਦੇਸ਼ਾਂ ਦੇ ਕਾਰਕੁਨ ਸ਼ਾਮਲ ਹਨ।

ਨੋਟ- ਅਮਰੀਕਾ ਵੱਲੋਂ ਐਲਾਨੇ ਭ੍ਰਿਸ਼ਟਾਚਾਰ ਵਿਰੋਧੀ ਪੁਰਸਕਾਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News