ਫ੍ਰਾਂਸੀਸੀ ਰਾਸ਼ਟਰਪਤੀ ਦੇ ਬਿਆਨ ਤੋਂ ਨਾਰਾਜ਼ ਅਲਜੀਰੀਆ ਨੇ ਪੈਰਿਸ ਤੋ ਆਪਣਾ ਰਾਜਦੂਤ ਵਾਪਸ ਬੁਲਾਇਆ

Sunday, Oct 03, 2021 - 07:06 PM (IST)

ਅਲਜੀਅਰਸ-ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਂਕ੍ਰੋ ਦੀ ਟਿੱਪਣੀ ਨਾਲ ਨਾਰਾਜ਼ ਅਲਜੀਰੀਆ ਨੇ ਆਪਣੇ ਸਾਬਕਾ ਓਪਨਿਵੈਸ਼ਿਕ ਸ਼ਾਸਕ ਫਰਾਂਸ 'ਤੇ 'ਕਤਲੇਆਮ ਦਾ ਦੋਸ਼' ਲਾਉਂਦੇ ਹੋਏ ਪੈਰਿਸ ਤੋਂ ਆਪਣਾ ਰਾਜਦੂਤ ਬੁਲਾਉਣ ਦਾ ਐਲਾਨ ਕੀਤਾ ਹੈ। ਅਲਜੀਰੀਆ ਨੇ ਮੈਂਕ੍ਰੋ ਦੀ ਟਿੱਪਣੀ ਨੂੰ 'ਅਸਵੀਕਾਰ' ਕਰਾਰ ਦਿੱਤਾ ਹੈ। ਫਰਾਂਸ ਤੋਂ ਕੱਢੇ ਜਾਣ ਵਾਲੇ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਤੋਂ ਇਨਕਾਰ ਤੋਂ ਬਾਅਦ ਫਰਾਂਸ ਨੇ ਅਲਜੀਰੀਆ ਸਮੇਤ ਉੱਤਰ ਅਫਰੀਕਾ ਦੇ ਨਾਗਰਿਕਾਂ ਲਈ ਵੀਜ਼ਾ ਦੀ ਗਿਣਤੀ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਜਿਸ ਨੂੰ ਲੈ ਕੇ ਇਨ੍ਹਾਂ ਦੇਸ਼ਾਂ 'ਚ ਤਣਾਅ ਵਧ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕੀ ਕੋਸਟ ਗਾਰਡਾਂ ਨੇ ਸਮੁੰਦਰੀ ਰਸਤੇ ਆ ਰਹੇ 200 ਤੋਂ ਵੱਧ ਹੈਤੀ ਨਿਵਾਸੀਆਂ ਨੂੰ ਭੇਜਿਆ ਵਾਪਸ

ਅਲਜੀਰੀਆਈ ਪ੍ਰੈਸੀਡੈਂਸੀ ਤੋਂ ਸ਼ਨੀਵਾਰ ਸ਼ਾਮ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਲਜੀਰੀਆ ਤੁਰੰਤ ਫਰਾਂਸ ਤੋਂ ਆਪਣੇ ਰਾਜਦੂਤ ਨੂੰ 'ਸਲਾਹ' ਲਈ ਵਾਪਸ ਬੁਲਾ ਰਿਹਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਰਾਜਦੂਤ ਨੂੰ ਬੁਲਾਉਣ ਦਾ ਅਲਜੀਰੀਆ ਨੂੰ ਲੈ ਕੇ ਹਾਲ 'ਚ ਮੈਂਕ੍ਰੋ ਵੱਲੋਂ ਕੀਤੀ ਗਈ ਟਿੱਪਣੀ ਹੈ। ਅਲਜੀਰੀਆਈ ਪ੍ਰੈਸੀਡੈਂਸੀ ਨੇ ਕਿਹਾ ਕਿ ਟਿੱਪਣੀ ਅਲਜੀਰੀਆ ਦੇ ਮਾਮਲੇ 'ਚ 'ਅਸਵੀਕਾਰਯੋਗ ਦਖਲਅੰਦਾਜ਼ੀ' ਹੈ ਅਤੇ ਫਰਾਂਸੀਸੀ ਉਪਨਿਵੇਸ਼ਿਕ ਸ਼ਾਸਨ ਨਾਲ ਲੜਾਈ 'ਚ ਮਾਰੇ ਗਏ ਅਲਜੀਰੀਆਈ ਲੋਕਾਂ ਦੇ ਪ੍ਰਤੀ 'ਅਸਹਿਣਯੋਗ ਅਪਮਾਨ' ਹੈ।

ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ ਤੇ 1 ਜ਼ਖਮੀ

ਬਿਆਨ 'ਚ ਕਿਹਾ ਗਿਆ ਹੈ ਕਿ ਅਲਜੀਰੀਆ 'ਚ ਫ੍ਰਾਂਸੀਸੀ ਓਪਨਿਵੇਸ਼ਕ ਸ਼ਾਸਨ ਦੇ ਅਣਗਿਣਤ ਅਪਰਾਧ ਹਨ ਅਤੇ ਇਹ 'ਕਤਲੇਆਮ' ਦੀ ਪਰਿਭਾਸ਼ਾ 'ਚ ਠੀਕ ਬੈਠਦਾ ਹੈ। ਜ਼ਿਕਰਯੋਗ ਹੈ ਕਿ ਫ੍ਰਾਂਸੀਸੀ ਮੀਡੀਆ ਨੇ ਖਬਰ ਦਿੱਤੀ ਸੀ ਕਿ ਮੈਂਕੋਂ ਨੇ ਹਾਲ 'ਚ ਅਲਜੀਰੀਆ 'ਚ ਉਪਨਿਵੇਸ਼ਵਾਦ ਤੋਂ ਬਾਅਦ ਹੀ ਸ਼ਾਸਨ ਪ੍ਰਣਾਲੀ ਅਤੇ ਫਰਾਂਸ ਦੇ ਪ੍ਰਤੀ ਉਸ ਦੇ ਰਵੱਈਏ 'ਤੇ ਗੱਲ ਕੀਤੀ ਸੀ।

ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ

ਇਕ ਅਖਬਾਰ ਮੁਤਾਬਕ ਮੈਂਕ੍ਰੋ ਨੇ ਅਲਜੀਰੀਆਈ ਅਧਿਕਾਰੀਆਂ 'ਤੇ ਫਰਾਂਸ ਦੇ ਪ੍ਰਤੀ ਨਫਰਤ ਫੈਲਾਉਣ ਦਾ ਦੋਸ਼ ਲਾਇਆ ਸੀ। ਫ੍ਰਾਂਸੀਸੀ ਨੇਤਾ ਨੇ ਉਨਾਂ ਦੀ ਸਰਕਾਰ ਵੱਲੋਂ ਉਤਰੀ ਅਫਰੀਕਾ ਨੂੰ ਦਿੱਤੇ ਜਾਣ ਵਾਲੇ ਵੀਜ਼ਾ 'ਤੇ ਕੀਤੀ ਗਈ ਸਖਤੀ 'ਤੇ ਵੀ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਦਾ ਉਦੇਸ਼ ਅਜਿਹੇ ਸ਼ਾਸਤ ਦੇਸ਼ਾਂ ਨੂੰ ਨਿਸ਼ਾਨਾ ਬਣਾਉਣਾ ਹੈ ਜਿਨ੍ਹਾਂ ਦੀ ਆਦਤ ਆਸਾਨ ਵੀਜ਼ਾ ਦੀ ਮੰਗ ਕਰਨਾ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਲੱਖਾਂ ਨਸ਼ੀਲੀਆਂ ਗੋਲੀਆਂ ਜ਼ਬਤ ਹੋਣ ਦੇ ਨਾਲ ਹੋਈਆਂ 800 ਤੋਂ ਵੱਧ ਗ੍ਰਿਫਤਾਰੀਆਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News