ਸਾਰਾਗੜ੍ਹੀ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਰਮਿੰਦਰ ਸਿੰਘ ਵੱਲੋਂ ਖੁੱਲ੍ਹੀ ਚਿੱਠੀ

09/09/2021 11:27:05 AM

ਇੰਟਰਨੈਸ਼ਨਲ ਡੈਸਕ (ਬਿਊਰੋ): ਯੂਕੇ ਵਿਚ 12 ਸਤੰਬਰ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਯਾਦਗਾਰੀ ਸਮਾਰਕ ਦਾ ਉਦਘਾਟਨ ਹੋਣ ਜਾ ਰਿਹਾ ਹੈ।ਇਸ ਸਮਾਰਕ ਦੇ ਉਦਘਾਟਨ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਖਾਸ ਤੌਰ 'ਤੇ ਸੱਦਾ ਭੇਜਿਆ ਗਿਆ ਹੈ। ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਸੱਦੇ ਨੂੰ ਸਵੀਕਾਰ ਕਰਨ 'ਤੇ ਪਰਮਿੰਦਰ ਸਿੰਘ 'ਬੱਲ' ਯੂਕੇ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਵਿਰੋਧ ਪ੍ਰਗਟ ਕੀਤਾ ਗਿਆ ਹੈ।

PunjabKesari

ਚਿੱਠੀ ਵਿਚ ਲਿਖਿਆ ਗਿਆ ਹੈ ਕਿ ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਤੁਸੀਂ 'ਬ੍ਰਿਟਿਸ਼ ਸਾਮਰਾਜ' ਲਈ ਲੜੇ ਬਹਾਦਰ 'ਸਿੱਖਾਂ' (ਸਾਰਾਗੜ੍ਹੀ ਜੰਗ ਦੇ 21 ਸਿੱਖ ਸਿਪਾਹੀਆਂ) ਦੀ ਯਾਦ ਵਿਚ, ਗੁਰਦੁਆਰੇ ਦੇ ਗਲਿਆਰੇ ਵਿਚ ਲਾਏ ਜਾ ਰਹੇ 'ਬੁੱਤ' ਦਾ ਉਦਘਾਟਨ ਕਰਨ ਜਾ ਰਹੇ ਹੋ। 'ਬ੍ਰਿਟਿਸ਼ ਸਾਮਰਾਜ' ਜਿਸ ਨੇ 1845 ਤੋਂ 1947 ਤੱਕ ਸਿੱਖਾਂ ਨੂੰ ਗੁਲਾਮ ਬਣਾਈ ਰੱਖਿਆ। ਗੁਲਾਮੀ ਦੀ ਇਸ ਜ਼ਿੰਦਗੀ ਅਤੇ ਬ੍ਰਿਟਿਸ਼ ਸਾਮਰਾਜ ਨੂੰ ਕਾਇਮ ਰੱਖਣ ਲਈ ਇਹਨਾਂ ਬਹਾਦਰ ਸਿੱਖ ਸਿਪਾਹੀਆਂ ਨੇ ਬ੍ਰਿਟਿਸ਼ ਸਾਮਰਾਜ ਦਾ ਸਾਥ ਦਿੱਤਾ। ਅੱਜ ਤੁਹਾਡਾ 'ਬ੍ਰਿਟਿਸ਼ ਸਾਮਰਾਜ' ਦੇ ਬਹਾਦਰ ਸਿੱਖ ਸੈਨਿਕਾਂ ਦੇ 'ਬੁੱਤ' ਦਾ ਉਦਘਾਟਨ ਕਰਨਾ ਕੀ 1845 ਤੋਂ 1947 ਤੱਕ ਬ੍ਰਿਟਿਸ਼ ਹਕੂਮਤ ਵੱਲੋਂ ਸਿੱਖਾਂ 'ਤੇ ਢਾਹੇ ਜ਼ੁਲਮਾਂ ਨੂੰ ਸਹੀ ਕਰਾਰ ਦੇਣਾ ਹੀ ਸਾਬਤ ਨਹੀਂ ਕਰੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਬੁੱਤਪ੍ਰਸਤੀ ਬਾਰੇ ਜ਼ਫਰਨਾਮੇ ਵਿਚ ਹਦਾਇਤ ਕੀਤੀ ਹੈ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ 'ਸਿੱਖ' ਕੌਮ ਨੂੰ ਅਜਿਹੇ ਸੰਕਟ ਵਿਚ ਨਾ ਪਾਓ। 

ਪੜ੍ਹੋ ਇਹ ਅਹਿਮ ਖਬਰ - ਯੂਕੇ 'ਚ ਤਿਆਰ ਹੋਈ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ, 12 ਸਤੰਬਰ ਨੂੰ ਹੋਵੇਗਾ ਉਦਘਾਟਨ

ਜ਼ਿਕਰਯੋਗ ਹੈ ਕਿ 21 ਫ਼ੌਜੀਆਂ ਦੀ ਸਿੱਖ ਬਟਾਲੀਅਨ 36, ਬ੍ਰਿਟਿਸ਼ ਸਰਕਾਰ ਵੱਲੋਂ 10000 ਅਫਗਾਨੀਆਂ ਨਾਲ ਪੋਸਟ ਬਚਾਉਣ ਲਈ ਆਖਰੀ ਸਾਹ ਤੱਕ ਲੜੀ। ਬ੍ਰਿਟੇਨ ਦੀ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਲਈ ਕੀਤਾ ਗਿਆ ਇਹ ਪਹਿਲਾ ਉਪਰਾਲਾ ਹੈ।ਗੁਰੂ ਨਾਨਕ ਸਿੱਖ ਗੁਰਦੁਆਰਾ ਵੈਨਜ਼ਫੀਲਡ ਤੇ ਕੌਂਸਲ ਵਲੋਂ ਤਕਰੀਬਨ 1 ਲੱਖ ਪੌਂਡ ਦਾ ਫੰਡ ਇਕੱਠਾ ਕੀਤਾ ਗਿਆ। ਵੁਲਵਰਹੈਂਪਟਨ ਕੌਂਸਲ ਵੱਲੋਂ ਪਿੱਛਲੇ ਸਾਲ ਇਸ ਯਾਦਗਾਰ ਲਈ ਜ਼ਮੀਨ 99 ਸਾਲਾ ਲੀਜ 'ਤੇ ਦਿੱਤੀ ਗਈ ਹੈ।ਇੱਥੇ ਦੱਸ ਦਈਏ ਕਿ ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਹੋਈ ਸੀ ਤੇ 20 ਫ਼ੌਜੀ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਤਕਰੀਬਨ 6-7 ਘੰਟੇ 10000 ਤੋਂ ਵੱਧ ਅਫਗਾਨੀਆਂ ਨਾਲ ਆਖਰੀ ਸਾਹ ਤੱਕ ਲੜੇ। ਇਸ ਲੜਾਈ ਵਿਚ 200 ਤੋਂ ਵੱਧ ਅਫ਼ਗਾਨੀ ਇਹਨਾਂ ਹੱਥੋਂ ਹਲਾਕ ਹੋਏ, ਇਸ ਕਰਕੇ 12 ਸਤੰਬਰ 2021 ਨੂੰ ਇਸ ਬਹਾਦਰੀ ਦੀ ਯਾਦਗਾਰ ਦਾ ਉਦਘਾਟਨ ਕੀਤਾ ਜਾਵੇਗਾ।


Vandana

Content Editor

Related News