ਧਰਤੀ ਵੱਲ 17000 KM ਦੀ ਸਪੀਡ ਨਾਲ ਵਧ ਰਿਹਾ ਬੁਰਜ਼ ਖਲੀਫਾ ਤੋਂ ਵੱਡਾ Asteroid

Saturday, Jun 06, 2020 - 01:59 AM (IST)

ਧਰਤੀ ਵੱਲ 17000 KM ਦੀ ਸਪੀਡ ਨਾਲ ਵਧ ਰਿਹਾ ਬੁਰਜ਼ ਖਲੀਫਾ ਤੋਂ ਵੱਡਾ Asteroid

ਵਾਸ਼ਿੰਗਟਨ - ਧਰਤੀ ਵੱਲ ਬੁਰਜ਼ ਖਲੀਫ ਤੋਂ ਵੀ ਵੱਡਾ ਐਸਟਰਾਇਡ (ਉਲਕਾ ਪਿੰਡ) 17,700 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਵਧ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ 1,870 ਫੁੱਟ ਲੰਬਾ ਇਹ ਐਸਟਰਾਇਡ ਸ਼ਨੀਵਾਰ ਨੂੰ ਧਰਤੀ ਤੋਂ 3.1 ਮਿਲੀਅਨ ਮੀਲ ਦੀ ਦੂਰੀ 'ਤੇ ਜਾਵੇਗਾ। ਸਾਇੰਸਦਾਨਾਂ ਨੇ ਦੱਸਿਆ ਕਿ ਇਸ ਐਸਟਰਾਇਡ ਤੋਂ ਧਰਤੀ ਨੂੰ ਕੋਈ ਖਤਰਾ ਨਹੀਂ ਹੈ। ਹਾਲਾਂਕਿ ਨਾਸਾ ਦੀ ਨਜ਼ਰ ਇਸ ਦੀ ਸਪੀਡ 'ਤੇ ਬਣੀ ਹੋਈ ਹੈ।

ਆਮ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ
ਬਿ੍ਰਟਿਸ਼ ਸਟੈਂਡਰਸ ਟਾਈਮਸ ਮੁਤਾਬਕ, ਸ਼ਨੀਵਾਰ ਨੂੰ 4-20 ਵਜੇ (ਭਾਰਤ ਵਿਚ ਕਰੀਬ 8-50 ਨਜੇ) ਇਹ ਐਸਟਰਾਇਡ ਧਰਤੀ ਦੇ ਸਭ ਤੋਂ ਕੋਲ ਹੋਵੇਗਾ। ਇਸ ਦਾ ਨਾਂ 2002 ਐਨ. ਐਚ.-4 ਰੱਖਿਆ ਗਿਆ ਹੈ। ਇਸ ਐਸਟਰਾਇਡ ਦੀ ਲੰਬਾਈ ਅਮਰੀਕਾ ਦੇ ਐਮਪਾਇਰ ਸਟੇਟ ਬਿਲਡਿੰਗ ਤੋਂ ਵੀ ਜ਼ਿਆਦਾ ਹੈ। ਸਾਇੰਸਦਾਨਾਂ ਨੇ ਦੱਸਿਆ ਕਿ ਇਸ ਨੂੰ ਧਰਤੀ ਤੋਂ ਆਮ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ।

ਪਹਿਲੀ ਵਾਰ 2002 ਵਿਚ ਦੇਖਿਆ ਗਿਆ ਸੀ
ਇਸ ਐਸਟਰਾਇਡ ਨੂੰ ਪਹਿਲੀ ਵਾਰ ਜੁਲਾਈ 2002 ਵਿਚ ਦੇਖਿਆ ਗਿਆ ਸੀ। ਨਾਸਾ ਨੇ ਇਸ ਨੂੰ ਸੰਭਾਵਿਤ ਖਤਰਨਾਕ ਐਸਟਰਾਇਡ ਵਿਚ ਸ਼ਾਮਲ ਕੀਤਾ ਹੈ। ਨਾਸਾ ਉਨਾਂ ਨੀਅਰ ਅਰਥ ਆਬਜੈਕਟਸ (ਐਨ. ਈ. ਓ.) ਨੂੰ ਖਤਰਨਾਕ ਸੂਚੀ ਵਿਚ ਰੱਖਦਾ ਹੈ, ਜਿਨ੍ਹਾਂ ਦੀ ਦੂਰੀ ਧਰਤੀ ਤੋਂ 46 ਮਿਲੀਅਨ ਤੋਂ ਘੱਟ ਹੁੰਦੀ ਹੈ।

6 ਜੂਨ ਨੂੰ ਧਰਤੀ ਦੇ ਨੇੜੇ ਹੋਣਗੇ 4 ਐਸਟਰਾਇਡ
ਅਜਿਹਾ ਨਹੀਂ ਹੈ ਕਿ 6 ਜੂਨ ਨੂੰ ਧਰਤੀ ਤੋਂ 8 ਮਿਲੀਅਨ ਮੀਲ ਤੋਂ ਲੈ ਕੇ 4 ਮਿਲੀਅਨ ਦੀ ਦੂਰੀ ਵਿਚ 4 ਐਸਟਰਾਇਡ ਹੋਣਗੇ ਪਰ ਇਹ 2002 ਐਨ. ਐਨ-4 ਦੀ ਤੁਲਨਾ ਵਿਚ ਬਹੁਤ ਛੋਟੇ ਹਨ। ਬਾਕੀ ਦੇ 3 ਐਸਟਰਾਇਡ ਦੇ ਨਾਂ 2020 ਕੇ. ਓ.-1, 2020 ਕੇ. ਕਿਊ.-1 ਅਤੇ 2020 ਕੇ. ਏ.-7 ਹੈ।

ਐਸਟਰਾਇਡ ਅਧਿਐਨ ਦੇ ਲਈ ਕਈ ਮਿਸ਼ਨ ਜਾਰੀ
ਨਾਸਾ ਯੂਰਪੀ ਪੁਲਾੜ ਏਜੰਸੀ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੀਆਂ ਏਜੰਸੀਆਂ ਦੇ ਨਾਲ ਪੁਲਾੜ ਵਿਚ ਐਸਟਰਾਇਡ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੇ ਹੋਏ ਹਨ। ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਲਈ ਕਈ ਅੰਤਰਰਾਸ਼ਟਰੀ ਮਿਸ਼ਨ ਵੀ ਚੱਲ ਰਹੇ ਹਨ। ਇਨ੍ਹਾਂ ਵਿਚੋਂ ਹੀ ਇਕ ਯੂਰਪੀ ਪੁਲਾੜ ਏਜੰਸੀ ਦਾ ਹੇਰਾ ਮਿਸ਼ਨ ਵੀ ਹੈ ਜੋ 2 ਐਸਟਰਾਇਡ ਦਾ ਅਧਿਐਨ ਕਰੇਗਾ।


author

Khushdeep Jassi

Content Editor

Related News