ਪੈਰਿਸ ਦੇ ਇਕ ਪਾਰਕ ''ਚ ਹਮਲਾਵਰ ਨੇ ਵਿਅਕਤੀ ਦੀ ਚਾਕੂ ਮਾਰ ਕੀਤੀ ਹੱਤਿਆ
Saturday, Jan 04, 2020 - 02:04 AM (IST)

ਪੈਰਿਸ - ਪੈਰਿਸ ਦੇ ਦੱਖਣ 'ਚ ਸਥਿਤ ਇਕ ਪਾਰਕ 'ਚ ਇਕ ਆਦਮੀ ਨੇ ਪਤਨੀ ਦੇ ਨਾਲ ਸੈਰ 'ਤੇ ਨਿਕਲੇ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ 2 ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ। ਪੈਰਿਸ ਪੁਲਸ ਵਿਭਾਗ ਨੇ ਆਖਿਆ ਕਿ ਵਿੱਲੇਜੁਇਫ ਉਪ ਨਗਰ ਦੇ ਪਾਰਕ 'ਚ ਦੁਪਹਿਰ ਵੇਲੇ ਹਮਲਾਵਰ ਨੇ ਕਈ ਲੋਕਾਂ 'ਤੇ ਹਮਲਾ ਕੀਤਾ।
ਕਮਿਊਨ ਦੇ ਮੇਅਰ ਫ੍ਰੈਂਕ ਲੀ ਬੋਹਲੇਕ ਮੁਤਾਬਕ ਕੁਝ ਲੋਕ ਬਚਣ 'ਚ ਕਾਮਯਾਬ ਹੋ ਗਏ ਪਰ ਹਮਲਾਵਰ ਨੇ ਘਟੋਂ-ਘੱਟ ਇਕ ਸਥਾਨਕ ਆਦਮੀ ਦੀ ਜਾਨ ਲੈ ਲਈ। ਮੇਅਰ ਨੇ ਆਖਿਆ ਕਿ ਇਹ ਆਦਮੀ ਆਪਣੀ ਪਤਨੀ ਦੇ ਨਾਲ ਸੈਰ ਕਰ ਰਿਹਾ ਸੀ। ਮੇਅਰ ਮੁਤਾਬਕ ਹਮਲਾਵਰ ਨੂੰ ਦੇਖ ਕੇ ਉਸ ਨੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਸ ਨੂੰ ਚਾਕੂ ਦਾ ਵਾਰ ਝਲਣਾ ਪਿਆ। ਜਾਂਚ 'ਚ ਸ਼ਾਮਲ ਇਕ ਸੂਤਰ ਮੁਤਾਬਕ ਇਸ ਹਮਲੇ 'ਚ ਹੋਰ ਇਕ ਵਿਅਕਤੀ ਵੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ ਅਤੇ ਮਹਿਲਾ ਨੂੰ ਸੱਟਾਂ ਲੱਗੀਆਂ ਗਈਆਂ ਹਨ। ਹਮਲਾਵਰ ਪਹਿਲਾਂ ਤਾਂ ਭੱਜਣ 'ਚ ਕਾਮਯਾਬ ਰਿਹਾ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਢੇਰ ਕਰ ਦਿੱਤਾ। ਪੁਲਸ ਮੁਤਾਬਕ ਹੱਤਿਆ ਦਾ ਉਦੇਸ਼ ਅਜੇ ਪਤਾ ਨਹੀਂ ਲੱਗ ਸਕਿਆ।