ਕੈਲੀਫੋਰਨੀਆ: ਘਰ 'ਚ ਦਾਖਲ ਹੋ ਕੇ ਵਿਅਕਤੀ ਨੇ ਕੀਤਾ 8 ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ

Friday, Aug 13, 2021 - 11:20 PM (IST)

ਕੈਲੀਫੋਰਨੀਆ: ਘਰ 'ਚ ਦਾਖਲ ਹੋ ਕੇ ਵਿਅਕਤੀ ਨੇ ਕੀਤਾ 8 ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਸ਼ੈਤਾਨੀ ਪ੍ਰਵਿਰਤੀ ਦੇ ਇਨਸਾਨ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਹਨ, ਜੋ ਜੁਰਮ ਕਰਨ ਵੇਲੇ ਇਨਸਾਨੀਅਤ ਦੀਆਂ ਸਭ ਹੱਦਾਂ ਟੱਪ ਜਾਂਦੇ ਹਨ। ਅਜਿਹੀ ਹੀ ਹੱਦ ਇੱਕ ਵਿਅਕਤੀ ਨੇ ਕੈਲੀਫੋਰਨੀਆ ਵਿੱਚ ਇੱਕ 8 ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ ਕਰਕੇ ਟੱਪੀ ਹੈ। ਇਸ ਮਾਮਲੇ ਸਬੰਧੀ ਸੈਨ ਹੋਜੇ ਪੁਲਸ ਵਿਭਾਗ ਨੇ ਦੱਸਿਆ ਕਿ  ਇੱਕ ਵਿਅਕਤੀ ਨੇ ਸੈਨ ਹੋਜੇ ਦੇ ਘਰ ਵਿੱਚ ਦਾਖ਼ਲ ਹੋ ਕੇ ਇੱਕ ਬੱਚੀ ਨਾਲ ਜਬਰ ਜ਼ਿਨਾਹ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ 24 ਸਾਲਾ ਡੁਪਰੀ ਕੇਨੇਥ ਹੌਰਨਸਬੀ ਨਾਮ ਦੇ ਵਿਅਕਤੀ ਨੇ 8 ਸਾਲਾ ਕੁੜੀ ਨੂੰ 6 ਅਗਸਤ ਦੀ ਸਵੇਰ ਡੈਮਸੇਨ ਡਰਾਈਵ ਦੇ ਇੱਕ ਘਰ ਵਿੱਚ ਖੇਡਦੇ ਸਮੇਂ ਆਪਣਾ ਸ਼ਿਕਾਰ ਬਣਾਇਆ। ਇਸ ਦੌਰਾਨ ਹੌਰਨਸਬੀ ਨੇ ਕਥਿਤ ਤੌਰ 'ਤੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਕੁੜੀ ਦਾ ਜਿਨਸੀ ਸ਼ੋਸ਼ਣ ਕੀਤਾ। ਸਿਟੀ ਪੁਲਸ ਨੇ ਦੱਸਿਆ ਕਿ ਜਦੋਂ ਉਸਨੇ ਕੁੜੀ ਨੂੰ ਛੱਡਿਆ ਤਾਂ ਉਹ ਘਰ ਦੇ ਇੱਕ ਪਰਿਵਾਰਕ ਮੈਂਬਰ ਕੋਲ ਭੱਜ ਕੇ ਗਈ ਜਿਸਨੇ ਅਪਰਾਧੀ ਦਾ ਪਿੱਛਾ ਕੀਤਾ।

ਪੁਲਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਵਿਅਕਤੀ ਇੱਕ ਅਜਨਬੀ ਸੀ ਜਿਸਦਾ ਨਾਬਾਲਗ ਪੀੜਤ ਨਾਲ ਕੋਈ ਸਬੰਧ ਨਹੀਂ ਸੀ। ਪੁਲਸ ਨੂੰ ਇਸ ਮਾਮਲੇ ਦੀ ਸੂਚਨਾ ਸਵੇਰੇ 7:30 ਵਜੇ ਮਿਲੀ ਅਤੇ ਇੱਕ ਪੈਟਰੋਲਿੰਗ ਅਧਿਕਾਰੀ ਨੇ ਘਟਨਾ ਤੋਂ ਥੋੜੀ ਦੇਰ ਬਾਅਦ ਸੜਕ 'ਤੇ ਜਾਂਦੇ ਹੋਏ ਹੌਰਨਸਬੀ ਨੂੰ ਪਛਾਣ ਲਿਆ ਅਤੇ ਗ੍ਰਿਫਤਾਰ ਕੀਤਾ। ਹੁਣ ਹੌਰਨਸਬੀ ਨੂੰ ਇੱਕ ਬੱਚੀ ਦੇ ਜਬਰ ਜ਼ਿਨਾਹ ਸਮੇਤ ਅੱਠ ਸੰਗੀਨ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਉਮਰ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News